ਪਾਠ - 1
ਕੰਪਿਊਟਰ ਬਾਰੇ ਜਾਣ-ਪਛਾਣ
ਅਭਿਆਸ (Exercise)
- ਕੰਪਿਊਟਰ ਬਿਜਲੀ ਨਾਲ ਚੱਲਣ ਵਾਲਾ ਉਹ ਉਹਕਰਣ ਹੈ ਜੋ ਯੂਜ਼ਰ ਤੋ ਇਨਪੁੱਟ ਦੇ ਤੌਰ ਤੇ ਡਾਟਾ ਲੈਂਦਾ ਹੈ ਅਤੇ ਹਦਾਇਤਾਂ ਦੇ ਸਮੂਹ (ਪ੍ਰੋਗਰਾਮ) ਦੀ ਮਦਦ ਨਾਲ ਇਨਪੁੱਟ ਕੀਤੇ ਡਾਟਾ ਨੂੰ ਪ੍ਰੋਸੈੱਸ ਕਰਦਾ ਹੈ ਅਤੇ ਨਤੀਜਾ ਆਊਟਪੁੱਟ ਦੇ ਤੌਰ ਤੇ ਦਿੰਦਾ ਹੈ।
- ਕੰਪਿਊਟਰ ਦੀ ਵਰਤੋਂ ਸਿੱਖਿਆ, ਮਨੋਰੰਜਨ, ਖੇਡਾਂ, ਬੈਂਕ, ਹਸਪਤਾਲ, ਸੰਚਾਰ ਅਤੇ ਸਿਹਤ ਦੇ ਖੇਤਰ ਵਿੱਚ ਹੁੰਦੀ ਹੈ।
- ਕੰਪਿਊਟਰ ਬਹੁਤ ਹੀ ਤੇਜ਼ ਰਫਤਾਰ, ਸ਼ੁੱਧਤਾ, ਭਰੋਸੇਯੋਗ ਅਤੇ ਅੱਣਥੱਕ ਮਸ਼ੀਨ ਹੈ।
- ਕੰਪਿਊਟਰ ਆਪਣੇ ਆਪ ਕੋਈ ਫੈਸਲਾ ਨਹੀਂ ਲੈ ਸਕਦਾ।
- ਕੰਪਿਊਟਰ ਨੂੰ ਹਰੇਕ ਕੰਮ ਕਰਨ ਲਈ ਹਦਾਇਤਾਂ ਦੀ ਲੋੜ ਹੁੰਦੀ ਹੈ। ਇਹ ਆਪਣੇ ਆਪ ਕੋਈ ਕੰਮ ਨਹੀਂ ਕਰ ਸਕਦਾ।