ਪਾਠ - 3
kMipaUtr dy buinAwdI kMm
ਅਭਿਆਸ (Exercise)
- ਕੰਪਿਊਟਰ ਦੀ ਮੁੱਢਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ।
- ਡੈਸਕਟਾਪ ਤੇ ਛੋਟੀਆਂ ਤਸਵੀਰਾਂ ਜੋ ਕਿਸੇ ਵੀ ਪ੍ਰੋਗਰਾਮ, ਫਾਈਲ ਜਾਂ ਫੋਲਡਰ ਨੂੰ ਦਰਸ਼ਾਉਂਦੀਆਂ ਹਨ, ਉਹਨਾਂ ਨੂੰ ਆਇਕਨ ਕਿਹਾ ਜਾਂਦਾ ਹੈ।
- ਮਾਈ-ਕੰਪਿਊਟਰ ਆਇਕਨ ਦੀ ਵਰਤੋਂ ਅਸੀਂ ਕੰਪਿਊਟਰ ਦੇ ਅੰਦਰ ਮੌਜੂਦ ਹਾਰਡ ਡਰਾਇਵਾਂ ਜਾਂ ਹੋਰ ਸਾਧਨਾਂ ਦੀ ਵਰਤੋਂ ਕਰਨ ਲਈ ਕਰ ਸਕਦੇ ਹਾਂ।
- ਸਾਰੀਆਂ ਡਲੀਟ ਕੀਤੀਆਂ ਫਾਈਲਾਂ ਰੀਸਾਇਕਲਬਿਨ ਵਿੱਚ ਸਟੋਰ ਹੁੰਦੀਆਂ ਹਨ।
- ਟਾਸਕ ਬਾਰ ਡੈਸਕਟਾਪ ਦੇ ਸਭ ਤੋਂ ਹੇਠਾਂ ਨਜ਼ਰ ਆਉਂਦੀ ਹੈ ਅਤੇ ਸਾਰੇ ਹੀ ਚੱਲ ਰਹੇ ਪ੍ਰੋਗਰਾਮਾਂ ਨੂੂੰ ਦਰਸ਼ਾਉਂਦੀ ਹੈ।
- ਸਾਨੂੰ ਕੰਪਿਊਟਰ ਦੀ ਸਪਲਾਈ ਸਿੱਧੀ ਬੰਦ ਕਰਨ ਦੀ ਬਜਾਏ ਸਹੀ ਤਰ੍ਹਾਂ ਸ਼ੱਟ-ਡਾਊਨ ਕਰਨਾ ਚਾਹੀਦਾ ਹੈ।
- ਲੈਨ ਤੇ ਜੁੜੇ ਹੋਏ ਕੰਪਿਊਟਰਾਂ ਵਿਚਕਾਰ ਡਾਟੇ ਦੀ ਵੰਡ ਕਰਨ ਲਈ ਅਸੀਂ ਨੈੱਟਵਰਕ ਨਾਂ ਦਾ ਆਇਕਨ ਵਰਤ ਸਕਦੇ ਹਾਂ।
- ਸ਼ਾਰਟਕੱਟ ਦੀ ਵਰਤੋਂ ਫਾਈਲਾਂ ਜਾਂ ਫੋਲਡਰਾਂ ਤੱਕ ਤੇਜ਼ੀ ਨਾਲ ਪਹੁੰਚ ਕਰਨ ਲਈ ਬਣਾਏ ਲਿੰਕਾ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
- ਵਾਲਪੇਪਰ ਡੈਸਕਟਾਪ ਦੀ ਬੈਕਗ੍ਰਾਊਂਡ ਤੇ ਨਜ਼ਰ ਆਉਣ ਵਾਲੇ ਰੰਗ ਜਾਂ ਤਸਵੀਰ ਨੂੰ ਕਿਹਾ ਜਾਂਦਾ ਹੈ।
- ਹਰੇਕ ਯੂਜ਼ਰ ਆਪਣੇ ਡਾਟਾ ਨੂੰ ਯੂਜ਼ਰਨੇਮ/ ਪਾਸਵਰਡ ਦੀ ਮਦਦ ਨਾਲ ਸੁਰੱਖਿਅਤ ਰੱਖ ਸਕਦਾ ਹੈ।