Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005272856
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Articles -> Social -> ਪੈਸਾ

    ਪੈਸਾ

    ਅੱਜ-ਕੱਲ੍ਹ ਮਨੁੱਖ ਦੀ ਪਹਿਚਾਣ ਹੀ ਪੈਸੇ ਤੋਂ ਹੈ। ਪੈਸਾ ਹੈ ਤਾਂ ਪਹਿਚਾਣ ਹੈ। ਜੇਕਰ ਪੈਸਾ ਨਹੀਂ ਤਾਂ ਪਹਿਚਾਣ ਨਹੀਂ। ਇਸ ਲਈ ਹੀ ਉਹ ਆਪਣੇ ਸਕੇ ਸਬੰਧੀਆਂ, ਰਿਸ਼ਤੇਦਾਰਾਂ ਵਿੱਚ ਪੈਸੇ ਕਾਰਨ ਹੀ ਦੂਰ ਹੋ ਜਾਂਦਾ ਹੈ। ਅੱਜ-ਕੱਲ੍ਹ ਮਨੁੱਖ ਨੂੰ ਇਨ੍ਹਾਂ ਸਭ ਗੱਲਾਂ ਦੀ ਯਾਦ ਭੁੱਲ ਗਈ ਹੈ ਕਿ ਉਸ ਦੇ ਵੀ ਕਦੇ ਸਕੇ-ਸਬੰਧੀ ਅਤੇ ਰਿਸ਼ਤੇਦਾਰ ਸੀ। ਹੁਣ ਤਾਂ ਉਹ ਆਪਣੇ ਪਰਿਵਾਰ ਦਾ ਹੀ ਰਹਿ ਗਿਆ ਹੈ। ਮਨੁੱਖ ਨੇ ਆਪਣੇ ਵਿੱਚ ਇੰਨੀ ਜ਼ਿਆਦਾ ਆਕੜ ਪੈਦਾ ਕਰ ਲਈ ਹੋਈ ਹੈ ਕਿ ਉਸਨੂੰ ਆਪਣੇ ਸਗੇ ਸਬੰਧੀ ਵੀ ਚੰਗੇ ਨਹੀਂ ਲਗਦੇ। ਕਹਿੰਦੇ ਹਨ ਕਿ ਪੈਸਾ ਮਨੁੱਖ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾ ਦਿੰਦਾ ਹੈ। ਪਰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਪੈਸੇ ਦੀ ਖਾਤਰ ਆਪਣੇ ਸਗੇ ਸਬੰਧੀ ਨਾ ਛੱਡੀਏ। ਇਸ ਲਈ ਹੀ ਇਹ ਕਿਹਾ ਜਾਂਦਾ ਹੈ ਕਿ ਆਕੜ ਤਾਂ ਸਭ ਵਿੱਚ ਹੁੰਦੀ ਹੈ ਪਰ ਝੁਕਦਾ ਸਿਰਫ ਉਹੀ ਹੈ ਜਿਸ ਨੂੰ ਕਿਸੇ ਦੀ ਕਦਰ ਹੁੰਦੀ ਹੈ। ਜੇਕਰ ਮਨੁੱਖ ਕੋਲ ਬਹੁਤ ਪੈਸਾ ਹੈ ਤਾਂ ਉਹ ਪੈਸੇ ਨੂੰ ਅਜਾਈਂ ਹੀ ਗਵਾ ਰਿਹਾ ਹੈ। ਕੋਈ ਪੈਸੇ ਨੂੰ ਨਸ਼ੇ ਵਿੱਚ ਗੁਆ ਰਿਹਾ ਹੈ ਅਤੇ ਕੋਈ ਇਸਦੇ ਨਸ਼ੇ ਵਿੱਚ ਆਪਣੇ ਹੀ ਸਗੇ-ਸਬੰਧੀਆਂ ਨੂੰ ਮਰਵਾਉਣ ਵਿੱਚ ਲੱਗਾ ਹੋਇਆ ਹੈ। ਅਜੋਕੇ ਸਮੇਂ ਵਿੱਚ ਜਾਇਦਾਦ ਦੇ ਲਾਲਚ ਵਿੱਚ ਆ ਕੇ ਭਰਾ ਹੀ ਭਰਾ ਦਾ ਕਤਲ ਕਰਨ ਕਰਵਾਉਣ ਤੇ ਤੁਲਿਆ ਹੋਇਆ ਹੈ। ਅਖੀਰ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪੈਸੇ ਦੀ ਖਾਤਰ ਮਨੁੱਖ ਨੂੰ ਆਪਣੇ ਉੱਤੇ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਉਹ ਆਪਣੇ ਸਮਾਜ ਨੂੰ ਹੀ ਭੁੱਲ ਜਾਵੇ।

    Author : Manpreet Kaur,
    Class: +1 A (Non-Medical),
    School: GGSSS Urmar Tanda.
    References : /articles/index.php

Have an article? Please don't wait, send it on articles@smartstudies.in

SmartStudies.in © 2012-2023