Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Click to join us on YahooFollow on facebookFollow on twitterFollow Me on Pinterest
This is an effort to make Learning Smarter, Easier and Free
Visitor No. 3962118
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Utilities -> Punjabi Typing Tutor (Anmollipi)
PUNJABI TYPING TUTOR (Anmollipi Font)
developed by Ajay Bhardwaj

Introduction

ਇਹ ਪੰਜਾਬੀ ਟਾਈਪਿੰਗ ਟਿਊਟਰ ਖਾਸ ਤੌਰ ਤੇ ਅਨਮੋਲ ਲਿਪੀ ਵਿੱਚ ਪੰਜਾਬੀ ਟਾਈਪਿੰਗ ਸਿੱਖਣ ਅਤੇ ਇਸ ਦੇ ਅਭਿਆਸ ਲਈ ਬਣਾਇਆ ਗਿਆ ਹੈ। ਇਸ ਵਿੱਚ ਵੱਖ-ਵੱਖ ਅਧਿਆਇ ਦਿੱਤੇ ਗਏ ਹਨ। ਇਹਨਾਂ ਦੇ ਅਭਿਆਸ ਨਾਲ ਕੋਈ ਵੀ ਬੜੀ ਅਸਾਨੀ ਨਾਲ ਅਨਮੋਲ ਲਿਪੀ ਵਿੱਚ ਪੰਜਾਬੀ ਟਾਈਪ ਕਰਨਾ ਸਿੱਖ ਸਕਦਾ ਹੈ। ਅਭਿਆਸ ਦੌਰਾਨ ਸਿੱਖਣ ਵਾਲੇ ਦੀ ਮਦਦ ਲਈ ਹਿੰਟ ਦਿੱਤਾ ਜਾਂਦਾ ਹੈ ਜੋ ਉਸਨੂੰ ਦੱਸਦਾ ਹੈ ਕਿ ਮੌਜੂਦਾ ਅੱਖਰ ਛਪਾਉਣ ਲਈ ਕੀਬੋਰਡ ਤੋਂ ਕਿਹੜੀ ਕੀਅ ਦਬਾਉਣੀ ਹੈ। ਇਸ ਤੋਂ ਇਲਾਵਾ ਕੀਬੋਰਡ ਉੱਤੇ ਕੀਅਜ਼ ਦੀ ਸਥਿਤੀ ਦੱਸਣ ਲਈ ਆਨ-ਸਕਰੀਨ ਕੀਬੋਰਡ ਵੀ ਦਿੱਤਾ ਗਿਆ ਹੈ। ਸਿੱਖਣ ਵਾਲੇ ਦੀ ਪ੍ਰਗਤੀ ਰਿਪੋਰਡ ਨਾਲ ਹੀ ਨਾਲ ਸੱਜੇ ਪਾਸੇ ਦਿਖਾਈ ਜਾਂਦੀ ਹੈ ਜੋ ਰਿਹੰਦਾ ਸਮਾਂ, ਟਾਈਪ ਕੀਤੇ ਅੱਖਰਾਂ ਦੀ ਗਿਣਤੀ, ਗਲਤੀਆਂ ਅਤੇ ਸਪੀਡ ਬਾਰੇ ਜਾਣਕਾਰੀ ਦਿੰਦੀ ਹੈ। ਇਸ ਟਾਈਪਿੰਗ ਟਿਊਟਰ ਦੀ ਵਰਤੋਂ ਕਰਦੇ ਸਮੇਂ ਹੇਠ ਲਿਖੀਆਂ ਹਦਾਇਤਾਂ ਵੱਲ ਧਿਆਨ ਦਿੱਤਾ ਜਾਵੇ:-

  1. ਪੰਜਾਬੀ ਟਾਈਪਿੰਗ ਦਾ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਜ਼ਰੂਰਤ ਅਨੁਸਾਰ ਅਧਿਆਇ ਅਤੇ ਫਿਰ ਅਭਿਆਸ ਦਾ ਸਮਾਂ ਚੁਣੋ ਅਤੇ ਸਟਾਰਟ ਬਟਨ ਉੱਪਰ ਕਲਿੱਕ ਕਰੋ। ਟਾਈਪਿੰਗ ਦੀ ਪ੍ਰਗਤੀ ਰਿਪੋਰਟ ਨਾਲ ਹੀ ਨਾਲ ਇਸ ਦੇ ਸੱਜੇ ਪਾਸੇ ਨਜ਼ਰ ਆਵੇਗੀ।
  2. ਅਭਿਆਸ ਦੌਰਾਨ ਟਾਈਪਿੰਗ ਨੂੰ ਕੁਝ ਸਮਾਂ ਰੋਕਣ ਲਈ ਸੱਜੇ ਪਾਸੇ ਦਿੱਤੇ PAUSE ਬਟਨ 'ਤੇ ਕਲਿਕ ਕਰੋ। ਜੇਕਰ ਟਾਈਪਿੰਗ ਦੌਰਾਨ ਤੁਹਾਡੇ ਦੁਆਰਾ ਕਿਸੇ ਹੋਰ ਪ੍ਰੋਗਰਾਮ ਨੂੰ ਖੋਲਿਆ ਜਾਂਦਾ ਹੈ ਜਾਂ ਕੰਟਰੋਲ ਟਾਈਪਿੰਗ ਟਿਊਟਰ ਤੋਂ ਬਾਹਰ ਜਾਂਦਾ ਹੈ ਤਾਂ ਵੀ ਟਾਈਿਪੰਗ ਪਾਜ਼ ਹੋ ਜਾਵੇਗੀ।
  3. PAUSED ਟਾਈਪਿੰਗ ਨੂੰ ਮੁੜ ਸ਼ੁਰੂ (RESUME) ਕਰਨ ਲਈ ਨਿਲੀ ਸਕਰੀਨ ਉੱਪਰ ਕਿਸੇ ਵੀ ਥਾਂ ਉੱਤੇ ਮਾਊਸ ਦਾ ਖੱਬਾ ਬਟਨ ਦਬਾਓ, ਟਾਈਪਿੰਗ ਮੁੜ ਸ਼ੁਰੂ ਹੋ ਜਾਵੇਗੀ।
  4. ਟਾਈਪਿੰਗ ਦੌਰਾਨ ਅਭਿਆਸ ਮੁੱਢ ਤੋਂ ਸ਼ੁਰੂ ਕਰਨ ਲਈ RESTART ਬਟਨ 'ਤੇ ਅਤੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਖਤਮ ਕਰਨ ਲਈ EXIT ਬਟਨ 'ਤੇ ਕਲਿੱਕ ਕਰੋ।
  5. ਨਿਸ਼ਚਿਤ ਸਮਾਂ ਖਤਮ ਹੋਣ ਤੇ ਜਾਂ EXIT ਕਰਨ ਤੇ ਯੂਜ਼ਰ ਨੂੰ ਉਸਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਉਣ ਲਈ ਨਤੀਜਾ ਪੇਸ਼ ਕੀਤਾ ਜਾਂਦਾ ਹੈ ਜੋ ਉਸਨੂੰ ਨਤੀਜੇ ਦੇ ਨਾਲ-ਨਾਲ ਅਭਿਆਸ ਮੁੜ ਸ਼ੁਰੂ ਕਰਨ ਦੀ ਸਹੂਲਤ ਵੀ ਮੁਹੱਈਆਂ ਕਰਵਾਉਂਦਾ ਹੈ।
SmartStudies.in © 2012-2016

smartstudies.in Webutation
Google Page Rank