Welcome to SmartStudies.in! You visited this page for the first time.
Click Here to See Full Stats of Your Vists to SmartStudies.in
Note: - Back exercises from 6th to 10th are being updated according to New Syllabus 2021-22 both in English & Punjabi Mediums on daily basis. Please stay tuned ...000
Smart Studies
Follow on facebookFollow on twitter
This is an effort to make Learning Smarter, Easier and Free
Visitor No. 004647768
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 10th, Lesson No. 1 (Office Tools)

ਪਾਠ - 1
AwiPs tUlz

ਅਭਿਆਸ (Exercise)


  1. ਕੰਪਿਊਟਰ ਸਾਫਟਵੇਅਰ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ: - ਸਿਸਟਮ ਸਾਫਟਵੇਅਰ ਅਤੇ ਐਪਲੀਕੇਸ਼ਨ ਸਾਫਟਵੇਅਰ।
  2. ਸਿਸਟਮ ਸਾਫਟਵੇਅਰ ਉਹ ਸਾਫਟਵੇਅਰ ਹੈ ਜੋ ਪ੍ਰੋਗਰਾਮਾਂ ਦੇ ਸਮੂਹ ਤੋਂ ਬਣਿਆ ਹੁੰਦਾ ਹੈ।
  3. ਐਪਲੀਕੇਸ਼ਨ ਸਾਫਟਵੇਅਰ ਉਹ ਸਾਫਟਵੇਅਰ ਹੈ ਜੋ ਯੂਜ਼ਰ ਲਈ ਖਾਸ ਕੰਮ ਕਰਦਾ ਹੈ।
  4. ਵਰਡ ਪ੍ਰੋਸੈਸਿੰਗ ਟੂਲ ਦਾ ਕੰਮ ਡਾਕੂਮੈਂਟਸ ਬਣਾਉਣਾ ਹੈ।
  5. ਡਾਟਾਬੇਸ ਸਾਫਟਵੇਅਰ ਰਿਲੇਟਡ ਡਾਟੇ ਦਾ ਇਕੱਠ ਹੈ। ਇਸ ਟੂਲ ਦਾ ਉਦੇਸ਼ ਡਾਟੇ ਨੂੰ ਮੈਨੇਜ ਕਰਨਾ ਹੈ।
  6. ਸਪ੍ਰੈਡਸ਼ੀਟ ਟੂਲ ਦਾ ਉਪਯੋਗ ਬਜਟ, ਵਿੱਤੀ ਸਟੇਟਮੈਂਟਸ ਅਤੇ ਵਿਕਰੀਆਂ ਦੇ ਰਿਕਾਰਟਾਂ ਨੂੰ ਬਰਕਰਾਰ ਰੱਖਣ ਲਈ ਕੀਤਾ ਜਾਂਦਾ ਹੈ।
  7. ਪ੍ਰੈਜ਼ਨਟੇਸ਼ਨ ਟੂਲ ਦੀ ਵਰਤੋਂ ਸਲਾਈਡ ਸ਼ੋਅ ਦੇ ਰੂਪ ਵਿੱਚ ਜਾਣਕਾਰੀ ਨੂੰ ਪ੍ਰਦਰਸ਼ਿਤ ਕਰਨ ਲਈ ਕੀਤੀ ਜਾਂਦੀ ਹੈ।
  8. ਮਲਟੀਮੀਡੀਆ ਇੱਕ ਅਜਿਹਾ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰਜ਼ ਅਤੇ ਰੀਅਲ ਪਲੇਅਰਜ਼ ਦੀ ਮਦਦ ਨਾਲ ਆਡੀਓ ਅਤੇ ਵੀਡੀਓਜ਼ ਬਣਾਉਂਦਾ ਹੈ।
  9. ਅਸੀਂ ਸਾਰੇ ਡਾਕੂਮੈਂਟ ਜਾਂ ਉਸਦੇ ਇੱਕ ਭਾਗ ਲਈ Landscape ਜਾਂ Portrait orientation ਨੂੰ ਚੁਣ ਸਕਦੇ ਹਾਂ।
  10. ਜਦੋਂ ਅਸੀਂ ਪੇਜ ਦੇ ਅੰਤ ਵਿੱਚ ਪਹੁੰਚਦੇ ਹਾਂ ਤਾਂ ਵਰਡ ਆਪਣੇ ਆਪ ਪੇਜ ਬਰੇਕ ਦਾਖਲ ਕਰ ਦਿੰਦਾ ਹੈ।
  11. ਅਸੀਂ ਮੌਜੂਦਾ ਟੈਬ ਨੂੰ ਖੱਬੇ ਜਾਂ ਸੱਜੇ ਪਾਸੇ ਇੱਕ ਵੱਖਰੀ ਪੋਜ਼ੀਸ਼ਨ ਤੇ ਰੋਕ ਸਕਦੇ ਹਾਂ।
  12. ਜਦੋਂ ਅਸੀਂ ਆਪਣੇ ਡਾਕੂਮੈਂਟ ਨੂੰ ਟਾਈਪ ਕਰਦੇ ਹਾਂ ਤਾਂ ਜਿਹੜੇ ਸ਼ਬਦ ਗਲਤ ਹੁੰਦੇ ਹਨ ਉਨ੍ਹਾਂ ਹੇਠ ਲਾਲ ਲਕੀਰ ਆ ਜਾਂਦੀ ਹੈ।
  13. ਜਦੋਂ ਅਸੀਂ ਪ੍ਰਿੰਟ ਟੈਬ ਤੇ ਕਲਿੱਕ ਕਰਦੇ ਹਾਂ ਤਾਂ ਪ੍ਰਿੰਟ ਪ੍ਰੀਵਿਊ ਆਪਣੇ ਆਪ ਹੀ ਡਿਸਪਲੇ ਹੋ ਜਾਂਦਾ ਹੈ।
  14. ਮਾਈਕ੍ਰੋਸਾਫਟ ਪਾਵਰਪੁਆਇੰਟ ਇੱਕ ਪ੍ਰੈਜ਼ਨਟੇਸ਼ਨ ਟੂਲ ਹੈ ਜੋ ਟੈਕਸਟ ਸ਼ੇਪਸ, ਗ੍ਰਾਫਿਕਸ, ਪਿਕਚਰਜ਼ ਅਤੇ ਮਲਟੀਮੀਡੀਆ ਨੂੰ ਸਪੋਰਟ ਕਰਦਾ ਹੈ।
  15. ਪਾਵਰਪੁਆਇੰਟ ਵਿੱਚ ਥੀਮ ਸਾਨੂੰ ਬੈਕਗ੍ਰਾਊਂਡ ਚੁਣਨ ਵਿੱਚ ਮਦਦ ਕਰਦੇ ਹਨ।
  16. ਟ੍ਰਾਂਜ਼ੀਸ਼ਨ ਆਪਸ਼ਨ ਉਨਾ ਹੀ ਅਸਾਨ ਹੈ ਜਿਨਾਂ ਕਿ ਅਗਲੀ ਸਲਾਈਡ ਤੇ ਜਾਣਾ।
  17. ਟ੍ਰਾਂਜ਼ੀਸ਼ਨ ਦੀਆਂ ਤਿੰਨ ਵਿਲੱਖਣ ਸ਼੍ਰੇਣੀਆਂ ਹਨ ਜੋ ਕਿ ਟ੍ਰਾਂਜ਼ੀਸ਼ਨ ਟੈਬ ਵਿੱਚ ਉਪਲਬਧ ਹੁੰਦੀਆਂ ਹਨ ਅਤੇ ਚੁਣੀਆਂ ਜਾ ਸਕਦੀਆਂ ਹਨ ਇਹ ਹਨ: subtle (slide transition), exciting (strong transition), dynamic content.
  18. Animation effect ਦੀਆਂ ਦੋ common ਕਿਸਮਾਂ ਹਨ: Entrance and Exit.
  19. ਅਸੀਂ ਆਪਣੀ Animation Effect ਦੀ ਤੀਬਰਤਾ ਵਧਾਉਣ ਲਈ ਉਸ ਵਿੱਚ sound ਨੂੰ Add ਕਰ ਸਕਦੇ ਹਾਂ।
  20. ਪਾਵਰ-ਪੁਆਇੰਟ ਗੈਲਰੀ ਵਿੱਚ Entrance effect icon ਹਰੇ ਰੰਗ, Emphasis effects icon ਪੀਲੇ ਰੰਗ ਅਤੇ Exit effect icon ਲਾਲ ਰੰਗ ਦਾ ਹੁੰਦਾ ਹੈ।
  21. ਪਾਵਰ-ਪੁਆਇੰਟ ਵਿੱਚ ਅਸੀਂ Esc Key ਦਬਾਕੇ ਸਲਾਈਡ ਸ਼ੋਅ ਨੂੰ ਰੋਕ ਜਾਂ ਬੰਦ ਕਰ ਸਕਦੇ ਹਨ।
  22. ਪਾਵਰ-ਪੁਆਇੰਟ ਸਾਨੂੰ ਆਪਣੀ ਪ੍ਰੈਜ਼ਨਟੇਸ਼ਨ ਨੂੰ ਫਾਈਲ ਦੀ ਤਰ੍ਹਾਂ ਸੇਵ ਕਰਨ ਦੀ ਆਗਿਆ ਦਿੰਦਾ ਹੈ, ਜਿਸਨੂੰ ਅਸੀਂ ਵੀਡਿਓ ਸ਼ੇਅਰਿੰਗ ਪਲੈਟਫਾਰਮ ਤੇ ਪੋਸਟ ਕਰ ਸਕਦੇ ਹਾਂ, ਜਿਵੇਂ ਕਿ YouTube ਆਦਿ।

SmartStudies.in © 2012-2021