ਮਾਧਿਅਮ: ਪੰਜਾਬੀ
Medium: English
ਪਾਠ - 2
AY~c. tI. AY~m. AY~l. PMfwmYNtlz
ਅਭਿਆਸ (Exercise)
HTML ਇੱਕ ਹਾਇਪਰ ਟੈਕਸਟ ਮਾਰਕਅਪ ਲੈਂਗੂਏਜ਼ ਹੋ ਜੋ ਵੈੱਬ ਪੇਜ ਡਿਜ਼ਾਇਨ ਕਰਨ ਲਈ ਵਰਤੀ ਜਾਂਦੀ ਹੈ। HTML ਕੋਡ ਟੈਗ ਵਿੱਚ ਪ੍ਰਭਾਸਿਤ ਕੀਤੇ ਜਾਂਦੇ ਹਨ। ਟੈਗ ਦੋ ਤਰ੍ਹਾਂ ਦੇ ਹੁੰਦੇ ਹਨ: - ਕੰਨਟੇਨਰ ਟੈਗ, ਐਂਪਟੀ ਟੈਗ। ਕੰਨਟੇਨਰ ਟੈਗ ਦੋ ਤਰ੍ਹਾਂ ਦੇ ਹੁੰਦੇ ਹਨ:- Opening tag ਅਤੇ Closing tag ਜਦੋਂ ਕਿ empty tag ਵਿੱਚ ਸਿਰਫ ਇੱਕ Single tag ਹੁੰਦਾ ਹੈ। ਵੈੱਬ ਬ੍ਰਾਊਜ਼ਰ HTML ਪ੍ਰੋਗਰਾਮ ਦੀ Output ਦੇਖਣ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਗੂਗਲ ਕ੍ਰੋਮ, ਇੰਟਰਨੈੱਟ ਐਕਸਪਲੋਰਰ, ਫਾਇਰਫੋਕਸ, ਓਪੇਰਾ। ਹੈਡਿੰਗ ਟੈਗ <H1> ਤੋਂ <H6> ਟੈਗ ਨਾਲ ਡਿਫਾਇਨ ਕਿਤੇ ਜਾਂਦੇ ਹਨ। ਯੂਜ਼ਰ ਆਪਣੇ ਟੈਕਸਟ ਨੂੰ ਕਈ ਤਰ੍ਹਾਂ ਦੇ ਟੈਗ ਦੀ ਵਰਤੋਂ ਕਰਕੇ ਫਾਰਮੈਟ ਕਰ ਸਕਦਾ ਹੈ। ਜਿਵੇਂ ਕਿ , , ਆਦਿ। .HTML ਜਾਂ .HTM, HTML ਪ੍ਰੋਗਰਾਮ ਦੀ extension ਹੈ। ਹਰ ਟੈਗ ਦੇ ਕੁੱਝ attributes ਹਨ ਜੋ ਕਿ ਟੈਗ ਦੀਆਂ Properties ਨੂੰ ਡਿਫਾਇਨ ਕਰਦੇ ਹਨ। ਲਿਸ ਬਣਾਉਣ ਵਾਲੇ ਟੈਗ ਦੀਆਂ ਤਿੰਨ ਤਰ੍ਹਾਂ ਦੀਆ ਕਿਸਮਾਂ ਹੁੰਦੀਆਂ ਹਨ:- ਆਰਡਰਡ, ਅਨ-ਆਰਡਰਡ ਅਤੇ ਡੈਫੀਨੇਸ਼ਨ ਲਿਸਟ। ਨੈਸਟਿਡ ਲਿਸਟ ਨੂੰ ਲਿਸਟ ਦੇ ਅੰਦਰ ਲਿਸਟ ਪਾਉਣ ਲਈ ਵਰਤਿਆ ਜਾਂਦਾ ਹੈ। ਯੂਜ਼ਰ, ਲਿੰਕਿੰਗ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੇ ਵੈਬਪੇਜ ਜੋੜ ਸਕਦੇ ਹਨ। ਪੇਜਾਂ ਦੀ ਲਿੰਕਿੰਗ ਕਰਨ ਲਈ ਐਂਕਰ <A> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਸੂਚਨਾ ਨੂੰ ਟੇਬਲ ਵਿੱਚ ਡਿਫਾਇਨ ਕਰਨ ਲਈ <table> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। <IMG> ਦੀ ਵਰਤੋਂ ਵੈੱਬ ਪੇਜਾਂ 'ਤੇ ਫੋਟੋਆਂ ਦਿਖਾਉਣ ਲਈ ਕੀਤੀ ਜਾਂਦੀ ਹੈ।