ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
ਮਾਧਿਅਮ: ਪੰਜਾਬੀ
Medium: English
ਪਾਠ - 2
kMipaUtr dy Bwg
ਅਭਿਆਸ (Exercise)
1) ਖਾਲੀ ਥਾਵਾਂ ਭਰੋ: -
ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਯੂਜ਼ਰ ਤੋਂ ਇਨਪੁੱਟ ਪ੍ਰਾਪਤ ਕਰਦਾ ਹੈ? (ੳ) ਇਨਪੁੱਟ ਯੂਨਿਟ (ਅ) ਆਊਟਪੁੱਟ ਯੂਨਿਟ (ੲ) ਕੰਟਰੋਲ ਯੂਨਿਟ (ਸ) ਇਹਨਾਂ ਵਿੱਚੋਂ ਕੋਈ ਨਹੀਂ ਉੱਤਰ: (ੳ) ਇਨਪੁੱਟ ਯੂਨਿਟ ਇਹਨਾਂ ਵਿੱਚੋਂ ਸੀ.ਪੀ.ਯੂ. (CPU) ਦਾ ਭਾਗ ਕਿਹੜਾ ਹੈ? (ੳ) ਕੰਟਰੋਲ ਯੂਨਿਟ (ਅ) ਮੈਮਰੀ ਯੂਨਿਟ (ੲ) ਏ.ਐੱਲ.ਯੂ. (ALU) (ਸ) ਉਪਰੋਕਤ ਸਾਰੇੇ ਉੱਤਰ: (ਸ) ਉਪਰੋਕਤ ਸਾਰੇੇ ਕੰਪਿਊਟਰ ਸਿਸਟਮ ਵਿੱਚ ਕਿਹੜੀ ਮੈਮਰੀ ਪੱਕੇੇ ਤੌਰ ਤੇ ਡਾਟਾ ਸਟੋਰ ਕਰਦੀ ਹੈ? (ੳ) ਪ੍ਰਾਇਮਰੀ ਮੈਮਰੀ (ਅ) ਰੈਮ (RAM) (ੲ) ਸੈਕੰਡਰੀ ਮੈਮਰੀ (ਸ) ਉਪਰੋਕਤ ਸਾਰੇ ਉੱਤਰ: (ੲ) ਸੈਕੰਡਰੀ ਮੈਮਰੀ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੰਪਿਊਟਰ ਦੀ ਕਿਸਮ ਕਿਹੜੀ ਹੈ? (ੳ) ਮੇਨ ਫਰੇਮ ਕੰਪਿਊਟਰ (ਅ) ਮਿੰਨੀ ਕੰਪਿਊਟਰ (ੲ) ਮਾਇਕ੍ਰੋ ਕੰਪਿਊਟਰ (ਸ) ਸੁਪਰ ਕੰਪਿਊਟਰ ਉੱਤਰ: (ਸ) ਸੁਪਰ ਕੰਪਿਊਟਰ ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਨਤੀਜੇ ਨੂੰ ਆਉਟਪੁੱਟ ਦੇ ਤੌਰ ਤੇ ਯੂਜ਼ਰ ਨੂੰ ਦਿੰਦਾ ਹੈ? (ੳ) ਮੈਮਰੀ (ਅ) ਇਨਪੁੱਟ ਯੂਨਿਟ (ੲ) ਕੰਟਰੋਲ ਯੂਨਿਟ (ਸ) ਆਊਟਪੁੱਟ ਯੂਨਿਟ ਉੱਤਰ: (ਸ) ਆਊਟਪੁੱਟ ਯੂਨਿਟ