Computer Science -> Solved Exercise ->
Class - 6th,
Lesson No. 7 (Input Devices)
ਪਾਠ - 7
ienpu`t XMqr
ਅਭਿਆਸ (Exercise)
- ਇਨਪੁੱਟ ਯੰਤਰਾਂ ਦੀ ਵਰਤੋਂ ਕੰਪਿਊਟਰ ਨੂੰ ਇਨਪੁੱਟ ਦੇਣ ਲਈ ਕੀਤੀ ਜਾਂਦੀ ਹੈ।
- ਕੀਬੋਰਡ ਇੱਕ ਇਨਪੁੱਟ ਯੰਤਰ ਹੈ। ਇਹ ਟਾਈਪ ਰਾਈਟਰ ਦੀ ਤਰਾਂ ਦਿਖਾਈ ਦਿੰਦਾ ਹੈ।
- ਮਾਊਸ ਦੀ ਵਰਤੋਂ ਕਰਸਰ ਨੂੰ ਇੱਧਰ-ਉੱਧਰ ਘੁਮਾਉਣ ਲਈ ਕੀਤੀ ਜਾਂਦੀ ਹੈ।
- ਸਕੈਨਰ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਤਸਵੀਰਾਂ ਭਰਨ ਲਈ ਕੀਤੀ ਜਾਂਦੀ ਹੈ।
- ਵੈਬ ਕੈਮਰਾ ਕੰਪਿਊਟਰ ਵਿੱਚ ਤਸਵੀਰਾਂ ਭੇਜਦਾ ਹੈ।
- ਮਾਈਕ ਦੀ ਵਰਤੋ ਕੰਪਿਊਟਰ ਵਿੱਚ ਆਵਾਜ਼ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ।
- ਟੱਚ ਪੈਡ ਦੀ ਵਰਤੋਂ ਲੈਪਟਾਪ ਵਿੱਚ ਕੀਤੀ ਜਾਂਦੀ ਹੈ।
- ਬਾਰ ਕੋਡ ਰੀਡਰ ਦੀ ਵਰਤੋਂ ਵੱਡੇ-ਵੱਡੇ ਸਟੋਰਾਂ ਵਿੱਚ ਕੀਤੀ ਜਾਂਦੀ ਹੈ।
- ਲਾਈਟ ਪੈੱਨ ਇੱਕ ਪੁਆਇੰਟਿੰਗ ਯੰਤਰ ਹੈ।
- ਜੁਆਇ ਸਟਿਕ ਦੀ ਵਰਤੋਂ ਵੀਡੀਓ ਗੇਮਜ਼ ਖੇਡਣ ਲਈ ਕੀਤੀ ਜਾਂਦੀ ਹੈ।