ਮਾਧਿਅਮ: ਪੰਜਾਬੀ
Medium: English
ਪਾਠ - 4
mweIkroswPt vrf (Bwg-2)
ਅਭਿਆਸ (Exercise)
ਇੱਕ ਡਾਕੂਮੈਂਟ ਨੂੰ ਫਾਰਮੈਟ ਕਰਨ ਵਿੱਚ ਟੈਕਸਟ ਸਾਈਜ਼ ਨੂੰ ਬਦਲਣਾ, ਫੌਂਟ ਫੇਸ ਬਦਲਣਾ, ਕਲਰ ਸਟਾਇਲ ਬਦਲਣਾ, ਅਲਾਈਨਮੈਂਟ, ਲਾਈਨ ਸਪੇਸਿੰਗ, ਗ੍ਰਾਫਿਕਸ ਅਤੇ ਹੋਰ ਕੋਈ ਕਾਰਜ ਸ਼ਾਮਲ ਹੁੰਦੇ ਹਨ। ਇੱਕ ਫੌਂਟ (font) ਇੱਕ ਖਾਸ ਫੇਸ (face) ਅਤੇ ਸਾਈਜ਼ ਦੇ ਦੇਖਣ ਵਾਲੇ ਜਾਂ ਪ੍ਰਿੰਟ ਹੋਣ ਵਾਲੇ ਟੈਕਸਟ ਕਰੈਕਟਰਜ਼ (ਅੱਖਰਾਂ) ਦਾ ਸੈੱਟ ਹੁੰਦਾ ਹੈ। ਫਾਰਮੇਟ ਪੇਂਟਰ ਦੀ ਸਹੂਲਤ ਨਾਲ ਅਸੀਂ ਆਪਣੇ ਡਾਕੂਮੈਂਟ ਵਿੱਚ ਟੈਕਸਟ ਉੱਪਰ ਪਹਿਲਾਂ ਤੋਂ ਹੀ ਅਪਲਾਈ ਕੀਤੀ ਫਾਰਮੇਟਿੰਗ ਨੂੰ ਜਲਦੀ ਨਾਲ ਕਾਪੀ ਕਰ ਸਕਦੇ ਹਾਂ। ਐਡੀਟਿੰਗ ਸਮੇਂ ਕੀਤੇ ਗਏ ਕੰਮ ਨੂੰ ਅਸੀਂ ਅਨਡੂ ਕਮਾਂਡ ਦੀ ਵਰਤੋਂ ਨਾਲ ਉਲਟਾ ਵੀ ਸਕਦੇ ਹਾਂ। ਜੇਕਰ ਅਸੀਂ ਡਾਕੂਮੈਂਟ ਵਿੱਚ ਟੈਕਸਟ ਨੂੰ ਐਡਿਟ ਕਰਨ ਵੇਲੇ ਕੋਈ ਗਲਤੀ ਕੀਤੀ ਹੈ ਤਾਂ Quick Access Toolbar ਵਿੱਚੋਂ Undo ਕਮਾਂਡ ਤੇ ਕਲਿੱਕ ਕਰਕੇ ਠੀਕ ਕਰ ਸਕਦੇ ਹਾਂ ਅਤੇ ਇਸ ਨਾਲ ਡਾਕੂਮੈਂਟ ਵਿੱਚ ਸਾਡੇ ਵੱਲੋਂ ਸਭ ਤੋਂ ਆਖਿਰ ਵਿੱਚ ਕਿਤਾ ਗਿਆ ਬਦਲਾਵ ਖਤਮ ਹੋ ਜਾਵੇਗਾ। ਅਸੀਂ Grow Font ਅਤੇ Shrink Font ਆਪਸ਼ਨ ਨੂੰ ਕਲਿੱਕ ਕਰਕੇ ਵੀ ਫੌਂਟ ਸਾਈਜ਼ ਨੂੰ ਵੱਡਾ ਅਤੇ ਛੋਟਾ ਕਰ ਸਕਦੇ ਹਾਂ। ਟੈਕਸਟ ਲਈ ਤਿੰਨ ਤਰ੍ਹਾਂ ਦੇ ਬੇਸਿਕ ਫੌਂਟ ਸਟਾਈਲ ਵਰਤੇ ਜਾਂਦੇ ਹਨ - ਬੋਲਡ, ਇਟੈਲਿਕ, ਅੰਡਰਲਾਈਨ। ਜਦੋਂ ਅਸੀਂ ਟੈਕਸਟ ਹਾਈਲਾਈਟ ਕਲਰ ਆਪਸਨ ਦੀ ਵਰਤੋਂ ਕਰਦੇ ਹਾਂ ਤਾਂ ਟੈਕਸਟ ਇੱਕ ਹਾਈਲਾਈਟਰ ਪੈਨ ਨਾਲ ਮਾਰਕ ਕੀਤਾ ਹੋਇਆ ਨਜ਼ਰ ਆਉਂਦਾ ਹੈ। ਟੈਕਸਟ ਇਫੇਕਟਸ ਵਿੱਚ Outline, shadow, glow ਅਤੇ reflection ਹੁੰਦਾ ਹੈ। ਅਲਾਈਨਮੈਂਟ ਪੈਰਾਗ੍ਰਾਫ ਦੇ ਕਿਨਾਰਿਆਂ ਦੀ ਦਿੱਖ ਅਤੇ ਓਰੀਐਂਟੇਸ਼ਨ ਨਿਰਧਾਰਿਤ ਕਰਦੀ ਹੈ ਜਿਵੇਂ ਕਿ ਲੈਫਟ ਅਲਾਈਨ (left align) ਟੈਕਸਟ, ਰਾਈਟ ਅਲਾਈਨ (right align) ਟੈਕਸਟ, ਸੈਂਟਰਡ (centered) ਟੈਕਸਟ ਜਾਂ ਜਸਟੀਫਾਈਡ (justified) ਟੈਕਸਟ ਜਿਹੜਾ ਕਿ ਖੱਬੇ ਅਤੇ ਸੱਜੇ ਮਾਰਜਨ ਦੇ ਅਨੁਸਾਰ ਅਲਾਈਨ ਹੁੰਦਾ ਹੈ। ਜਦੋਂ ਅਸੀਂ ਕਿਸੇ ਵੱਡੇ ਡਾਕੂਮੈਂਟਸ ਉੱਤੇ ਕੰਮ ਕਰ ਰਹੇ ਹੁੰਦੇ ਹਾਂ ਤਾਂ ਕਈ ਵਾਰ ਕਿਸੇ ਖਾਸ ਸ਼ਬਦ ਜਾਂ ਲਾਇਨ ਨੂੰ ਲੱਭਣਾ ਔਖਾ ਅਤੇ ਸਮਾਂ ਨਸ਼ਟ ਕਰਨ ਵਾਲਾ ਕੰਮ ਹੁੰਦਾ ਹੈ। Find ਆਪਸ਼ਨ ਦੀ ਵਰਤੋਂ ਨਾਲ ਅਸੀਂ ਵਰਡ ਡਾਕੂਮੈਂਟ ਵਿੱਚ ਇੱਕ ਖਾਸ ਸ਼ਬਦ ਜਾਂ ਪ੍ਰਸੰਗ ਨੂੰ ਆਪਣੇ ਆਪ ਬੜੀ ਆਸਾਨੀ ਨਾਲ ਲੱਭ ਸਕਦੇ ਹਾਂ। ਵਰਡ ਆਪਣੇ ਆਪ ਹਰ ਪੇਜ਼ ਉੱਤੇ ਇੱਕ ਪੇਜ਼ ਨੰਬ ਲਗਾਉਂਦਾ ਹੈ ਅਤੇ ਇਸਨੂੰ ਹੈਡਰ, ਫੂਟਰ ਜਾਂ ਸਾਈਡ ਮਾਰਜਨ ਵਿੱਚ ਰੱਖਦਾ ਹੈ। ਟੈਕਸਟ ਬਾਕਸ ਇੱਕ ਓਬਜੈਕਟ ਹੁੰਦਾ ਹੈ ਜਿਸਦੀ ਮਦਦ ਨਾਲ ਅਸੀਂ ਇਸਨੂੰ ਆਪਣੀ ਫਾਇਲ ਵਿੱਚ ਕਿਸੇ ਵੀ ਜਗ੍ਹਾ ਉੱਪਰ ਰੱਖ ਕੇ ਇਸ ਵਿੱਚ ਟਾਈਪ ਕਰ ਸਕਦੇ ਹਾਂ।