ਮਾਧਿਅਮ: ਪੰਜਾਬੀ
Medium: English
ਪਾਠ - 1
tweIipMg itaUtr (pMjwbI)
ਅਭਿਆਸ (Exercise)
ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਬੋਰਡ ਨੂੰ ਦੇਖੇ ਬਿਨਾਂ ਤੇਜ਼ ਰਫਤਾਰ ਨਾਲ ਟਾਈਪਿੰਗ ਕਰਨੀ ਸਿਖਦੇ ਹਾਂ। ਟਾਈਪਿੰਗ ਕਰਨ ਲਈ ਕੀਬੋਰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ – ਇੱਕ ਖੱਬੇ ਹੱਥ ਲਈ ਅਤੇ ਇੱਕ ਸੱਜੇ ਹੱਥ ਲਈ। ਬਹੁਤ ਸਾਰੇ ਅਜਿਹੇ ਫੌਂਟ ਮੌਜੂਦ ਹਨ ਜੋ ਪੰਜਾਬੀ ਵਿੱਚ ਟਾਇਪਿੰਗ ਕਰਨ ਲਈ ਵਰਤੇ ਜਾਂਦੇ ਹਨ, ਉਦਾਹਰਣ ਲਈ: AnmolLipi, Raavi (Unicode Font), Asees, Joy ਆਦਿ। ਪੰਜਾਬੀ ਵਿੱਚ ਟਾਈਪਿੰਗ ਸਿੱਖਣ ਲਈ AnmolLipi ਫੌਂਟ ਸਭ ਤੋਂ ਆਸਾਨ ਫੌਂਟ ਹੈ। ਦੋਵੇਂ ਹੱਥਾਂ ਦੀਆਂ ਉਂਗਲਾਂ A ਤੋਂ ਸ਼ੁਰੂ ਹੋਣ ਵਾਲੀ ਲਾਈਨ ਉੱਪਰ ਰੱਖੀਆਂ ਜਾਂਦੀਆਂ ਹਨ, ਜਿਸਨੂੰ ਹੋਮ ਰੋਅ ਵੀ ਕਿਹਾਂ ਜਾਂਦਾ ਹੈ। ਨੁਮੈਰਿਕ ਕੀਅਪੈਡ ਕੀਬੋਰਡ ਦੇ ਸੱਜੇ ਪਾਸੇ ਮੌਜੂਦ ਹੁੰਦੀ ਹੈ। ਇਹ ਅੰਕਾਂ ਨਾਲ ਕੰਮ ਕਰਨ ਲਈ ਪ੍ਰਭਾਵਸ਼ਾਲੀ ਅਤੇ ਤੇਜ਼ ਵਿਧੀ ਪ੍ਰਦਾਨ ਕਰਦੀ ਹੈ। ਨੰਬਰ ਪੈਡ ਦੀ ਵਰਤੋਂ ਕਰਨ ਲਈ, Num Lock ਬਟਨ ON ਰੱਖਣਾ ਚਾਹੀਦਾ ਹੈ। ਦੋ ਸ਼ਬਦਾਂ ਵਿੱਚ ਖਾਲੀ ਥਾਂ (ਸਪੇਸ) ਛੱਡਣ ਲਈ ਸਪੇਸ ਬਾਰ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ। ਬੈਕ ਸਪੇਸ ਕੀਅ ਕਰਸਰ ਦੇ ਖੱਬੇ ਪਾਸੇ ਇੱਕ ਅੱਖਰ ਮਿਟਾਉਣ ਲਈ ਵਰਤੀ ਜਾਂਦੀ ਹੈ। ਸਾਡੇ ਹੱਥ/ ਉਂਗਲਾਂ ਦੀ ਸਥਿਤੀ ਹਮੇਸ਼ਾਾ ਹੋਮ ਰੋਅ ਉੱਤੇ ਹੋਣੀ ਚਾਹੀਦੀ ਹੈ। ਸਾਨੂੰ ਹਮੇਸ਼ਾ ਇਸ ਰੋਅ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਰੋਅ ਦੇ ਅੱਖਰ ਟਾਈਪ ਕਰਨ ਤੋਂ ਬਾਅਦ ਵਾਪਸ ਇਸੇ ਰੋਅ ਉੱਪਰ ਆਉਣਾ ਚਾਹੀਦਾ ਹੈ। ਸਾਨੂੰ ਆਪਣਾ ਜ਼ਿਆਦਾ ਧਿਆਨ ਰਫਤਾਰ ਨਾਲੋਂ ਸਹੀ ਕੀਅ ਦਬਾਉਣ ਉੱਤੇ ਰੱਖਣਾ ਚਾਹੀਦਾ ਹੈ। ਟਾਈਪਿੰਗ ਕਰਨ ਦੀ ਰਫਤਾਰ (ਸਪੀਡ) ਸਮੇਂ ਅਤੇ ਅਭਿਆਸ ਨਾਲ ਆਪਣੇ-ਆਪ ਵੱਧ ਜਾਵੇਗੀ। ਟਾਈਪਿੰਗ ਕਰਦੇ ਸਮੇਂ ਸਾਡੀ ਨਜ਼ਰ ਮੋਨੀਟਰ ਉੱਤੇ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ।