ਪਾਠ - 2
ieMtrnY~t PMfwmYNtls
ਅਭਿਆਸ (Exercise)
- ਇੰਟਰਨੈੱਟ ਨੈੱਟਵਰਕਾਂ ਦਾ ਇੱਕ ਵਿਸ਼ਾਲ ਨੈੱਟਵਰਕ ਹੈ ਜੋ ਸੰਸਾਰ ਵਿੱਚ ਫੈਲੇ ਲੱਖਾਂ ਕੰਪਿਊਟਰਾਂ ਤੋਂ ਬਣਿਆ ਹੈ।
- ਈ-ਮੇਲ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਲਈ ਇੰਟਰਨੈੱਟ ਦੀ ਇੱਕ ਮਹੱਤਵਪੂਰਨ ਸੇਵਾ ਹੈ।
- ਇੰਟਰਨੈੱਟ ਐਕਸਪਲੋਰਰ ਇੱਕ ਆਮ ਵਰਤਿਆ ਜਾਣ ਵਾਲਾ ਵੈੱਬ-ਬ੍ਰਾਊਜ਼ਰ ਹੈ ਜਿਸ ਨੂੰ ਮਾਈਕਰੋਸਾਫਟ ਨੇ ਬਣਾਇਆ ਹੈ।
- ਹਰ ਵੈੱਬ ਪੇਜ ਦਾ ਆਪਣਾ ਇੱਕ ਵੱਖਰਾ ਐਡਰੈਸ ਹੁੰਦਾ ਹੈ ਜਿਸ ਨੂੰ ਯੂਨੀਫਾਰਮ ਰਿਸੋਰਸ ਲੋਕੇਟਰ ਕਿਹਾ ਜਾਂਦਾ ਹੈ।
- ਵਰਲਡ ਵਾਈਡ ਵੈੱਬ ਜਾਣਕਾਰੀ ਦਾ ਸੰਗ੍ਰਹਿ ਹੈ ਜਿਸਦੀ ਵਰਤੋਂ ਇੰਟਰਨੈੱਟ ਰਾਹੀਂ ਕੀਤੀ ਜਾਂਦੀ ਹੈ।
- ਜਾਣਕਾਰੀ ਦੀ ਭਾਲ ਵਿੱਚ ਇੱਕ ਵੈਬ ਪੇਜ ਤੋਂ ਦੂਜੇ ਪੇਜ ਤੇ ਜਾਣਾ ਜਾਂ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਉੱਪਰ ਜਾਣ ਨੂੰ ਵੈਬ ਬ੍ਰਾਊਜ਼ਿੰਗ ਵਜੋਂ ਜਾਣਿਆ ਜਾਂਦਾ ਹੈ।