Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005460844
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 8th, Lesson No. 3 (Introduction to Information Technology)

ਪਾਠ - 3
sUcnw tYknolojI nwl jwx-pCwx

ਅਭਿਆਸ (Exercise)


  1. ਇੱਕ ਜਾਂ ਇੱਕ ਤੋਂ ਜ਼ਿਆਦਾ ਵੈੱਬ ਪੇਜਾਂ ਦੇ ਸਮੂਹ ਨੂੰ ਵੈੱਬ ਸਾਈਟ ਕਿਹਾ ਜਾਂਦਾ ਹੈ। ਇਹਨਾਂ ਨੂੰ ਇੱਕ ਹੀ ਡੋਮੇਨ ਨਾਮ ਦਿੱਤਾ ਜਾਂਦਾ ਹੈ।
  2. ਵੈੱਬ ਸਰਚ ਵੈੱਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ।
  3. ਵੈੱਬ ਸਰਫਿੰਗ ਤੋਂ ਭਾਗ ਹੈ ਇੰਟਰਨੈੱਟ ਉੱਤੇ ਆਪਣੇ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈਬ ਪੇਜ ਤੋਂ ਦੂਜੇ ਵੈੱਬ ਪੇਜ ਤੇ ਜਾਂ ਇੱਕ ਵੈੱਬਸਾਈਟ ਤੋਂ ਦੂਜੀ ਵੈੱਬਸਾਈਟ ਤੇ ਜਾਣਾ।
  4. ਆਨਲਾਈਨ ਦਾ ਅਰਥ ਹੈ ਇੰਟਰਨੈੱਟ ਨਾਲ ਜੁੜੇ ਹੋਣਾ ਜਦੋਂ ਕਿ ਆਫਲਾਈਨ ਦਾ ਅਰਥ ਹੈ, ਇੰਟਰਨੈੱਟ ਨਾਲ ਜੁੜੇ ਨਾ ਹੋਣਾ।
  5. ਡਾਊਨਲੋਡਿੰਗ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈੱਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ।
  6. ਬੈਂਕਿੰਗ ਦਾ ਉਹ ਸਿਸਟਮ ਜਿਸ ਵਿੱਚ ਗ੍ਰਾਹਕ ਇੰਟਰਨੈੱਟ ਦੀ ਮਦਦ ਨਾਲ ਘਰ ਬੈਠੇ ਹੀ ਆਪਣੇ ਅਕਾਊਂਟ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ ਅਤੇ ਕਿਸੇ ਹੋਰ ਵਿਅਕਤੀ ਦੇ ਬੈਂਕ ਅਕਾਊਂਟ ਵਿੱਚ ਪੈਸੇ ਟ੍ਰਾਂਸਫਰ ਕਰ ਸਕਦੇ ਹਨ, ਨੂੰ ਨੈੱਟ ਬੈਂਕਿੰਗ ਕਿਹਾ ਜਾਂਦਾ ਹੈ।
  7. ਆਨਲਾਈਨ ਸ਼ਾਪਿੰਗ ਜਾਂ ਆਨਲਾਈਨ ਰੀਟੇਲਿੰਗ ਇਲੈਕਟ੍ਰਾਨਿਕ ਕਾਮਰਸ ਜਾਂ ਵਪਾਰ ਕਰਨ ਦਾ ਇੱਕ ਤਰੀਕਾ ਹੈ ਜੋ ਕਿ ਯੂਜ਼ਰ ਨੂੰ ਇੰਟਰਨੈੱਟ ਤੇ ਵੈੱਬ-ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋਏ ਚੀਜ਼ਾਂ ਜਾਂ ਸੇਵਾਵਾ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
  8. ਮੋਬਾਈਲ ਟੈਕਨੋਲੋਜੀ ਦਾ ਅਰਥ ਇਸਦੇ ਨਾਂ ਤੋਂ ਹੀ ਸਪਸ਼ਟ ਹੁੰਦਾ ਹੈ - ਅਜਿਹੀ ਟੈਕਨੋਲੋਜੀ ਜੋ ਪੋਰਟੇਬਲ ਹੈ।

SmartStudies.in © 2012-2023