ਪਾਠ - 3
sUcnw tYknolojI nwl jwx-pCwx
ਅਭਿਆਸ (Exercise)
3) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਇਨਫੋਰਮੇਸਨ ਟੈਕਨੋਲੋਜੀ (ਸੂਚਨਾ ਤਕਨੀਕ) ਕੀ ਹੈ?
ਉੱਤਰ:- ਇਨਫੋਰਮੇਸ਼ਨ ਟੈਕਨੋਲੋਜੀ ਇਲੈਕਟ੍ਰੌਨਿਕ ਉਪਕਰਣਾਂ ਦਾ ਅਧਿਐਨ ਜਾਂ ਉਪਯੋਗ ਹੈ ਜੋ ਡੇਟਾ ਅਤੇ ਜਾਣਕਾਰੀ ਨੂੰ ਬਣਾਉਣ, ਸਟੋਰ ਕਰਨ, ਸੁਰੱਖਿਅਤ ਕਰਨ ਅਤੇ ਆਦਾਨ -ਪ੍ਰਦਾਨ ਕਰਨ ਲਈ ਵਰਤੀ ਜਾਂਦੀ ਹੈ।
- ਵੈੱਬਸਾਈਟ ਕੀ ਹੁੰਦੀ ਹੈ?
ਉੱਤਰ:- ਇੱਕ ਜਾਂ ਇੱਕ ਤੋਂ ਵੱਧ ਵੈੱਬ-ਪੇਜਾਂ ਦੇ ਸਮੂਹ ਨੂੰ ਵੈੱਬਸਾਈਟ ਕਿਹਾ ਜਾਂਦਾ ਹੈ। ਇਹਨਾਂ ਨੂੰ ਇੱਕ ਹੀ ਡੋਮੇਨ ਨਾਮ ਦਿੱਤਾ ਜਾਂਦਾ ਹੈ।
- ਸਰਚਿੰਗ ਕੀ ਹੁੰਦੀ ਹੈ?
ਉੱਤਰ:- ਅੰਗਰੇਜ਼ੀ ਵਿੱਚ ਸਰਚ ਦਾ ਮਤਲਬ ਹੈ ਲੱਭਣਾ ਅਤੇ ਵੈੱਬ ਸਰਚ ਇੰਟਰਨੈੱਟ ਉੱਪਰ ਸੂਚਨਾ ਜਾਂ ਵੈੱਬ-ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ।
- ਆਨਲਾਈਨ ਅਤੇ ਆਫਲਾਈਨ ਬਾਰੇ ਦੱਸੋ।
ਉੱਤਰ:- ਆਨਲਾਈਨ ਦਾ ਅਰਥ ਹੈ ਕਿ ਇੰਟਰਨੈੱਟ ਨਾਲ ਜੁੜੇ ਹੋਣਾ, ਜਦੋਂ ਕਿ ਆਫਲਾਈਨ ਦਾ ਅਰਥ ਹੈ ਇੰਟਰਨੈੱਟ ਨਾਲ ਜੁੜੇ ਨਾ ਹੋਣਾ।