ਮਾਧਿਅਮ: ਪੰਜਾਬੀ
Medium: English
ਪਾਠ - 5
mweIkroswPt pwvrpuAwieMt (Bwg-2)
ਅਭਿਆਸ (Exercise)
ਅਸੀਂ ਸ਼ਾਰਟਕੱਟ ਕੀਅ Ctrl+N ਦੀ ਵਰਤੋਂ ਕਰਦੇ ਹੋਏ ਵੀ ਇੱਕ ਨਵੀਂ ਖਾਲੀ ਪ੍ਰੈਜ਼ਨਟੇਸ਼ਨ ਬਣਾ ਸਕਦੇ ਹਾਂ। ਪਲੇਸ-ਹੋਲਡਰ ਸਲਾਇਡ ਲੇਅ-ਆਊਟ ਉੱਪਰ ਡਾਟੇਡ ਲਾਈਨਾਂ ਵੱਲੇ ਕੰਟੇਨਰ ਹੁੰਦੇ ਹਨ, ਜਿਹਨਾਂ ਵਿੱਚ ਕਈ ਤਰਾਂ ਦੇ ਕੰਟੈਂਟਸ ਰੱਖੇ ਜਾ ਸਕਦੇ ਹਨ ਜਿਵੇਂ ਕਿ - ਟਾਈਟਲ, ਸਬਟਾਈਟਲ, ਟੇਬਲ, ਚਾਰਟ, ਸਮਾਰਟ ਆਰਟ ਗ੍ਰਾਫਿਕਸ, ਤਸਵੀਰਾਂ, ਕਲਿੱਪ ਆਰਟ, ਵੀਡਿਓ ਅਤੇ ਆਵਾਜ਼ ਆਦਿ। ਜਿਸ ਤਰ੍ਹਾਂ ਦੇ ਲੇਅ-ਆਊਟ ਵਾਲੀ ਸਲਾਇਡ ਅਸੀਂ ਵਰਤ ਰਹੇ ਹੁੰਦੇ ਹਾਂ ਠੀਕ ਉਸੇ ਤਰ੍ਹਾਂ ਦੇ ਲੇਅ-ਆਊਟ ਵਾਲੀ ਸਲਾਇਡ ਨੂੰ ਤੁਰੰਤ ਦਾਖਲ ਕਰਨ ਲਈ ਕੀਬੋਰਡ ਤੋਂ ਸ਼ਾਰਟਕੱਟ ਕੀਅ Ctrl+M ਦਬਾਓ। ਸਲਾਇਡ ਲੇਅ-ਆਊਟ ਸਲਾਇਡ ਉੱਪਰ ਵੱਖ-ਵੱਖ ਤੱਤਾਂ ਦੇ ਡਿਜ਼ਾਇਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ ਹੈ। ਇੱਕ ਥੀਮ ਰੰਗਾਂ, ਫੌਂਟਸ ਅਤੇ ਵਿਜ਼ੂਅਲ ਇਫੈਕਟਸ ਦਾ ਪਹਿਲਾਂ ਤੋਂ ਹੀ ਪਰਿਭਾਸ਼ਿਤ ਇੱਕ ਸਮੂਹ ਹੁੰਦਾ ਹੈ ਜੋ ਅਸੀਂ ਆਪਣੀਆਂ ਸਲਾਈਡਾਂ ਉੱਪਰ ਇੱਕਸਾਰ ਅਤੇ ਪੇਸ਼ੇਵਰ ਦਿੱਖ ਸੈੱਟ ਕਰਨ ਲਈ ਲਾਗੂ ਕਰ ਸਕਦੇ ਹਾਂ। PowerPoint 2010 ਵਿੱਚ 12 ਡਿਫਾਲਟ ਸਲਾਇਡ ਬੈਕਗ੍ਰਾਊਂਡ ਸਟਾਈਲਜ਼ ਉਪਲਬਦ ਹਨ। ਇੱਕ ਗ੍ਰੇਡੀਐਂਟ ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਮਿਸਰਨ ਹੁੰਦਾ ਹੈ ਜੋ ਇੱਕ ਦੂਜੇ ਵਿੱਚ ਮਰਜ ਹੋ ਜਾਂਦੇ ਹਨ। ਪਾਵਰਪੁਆਇੰਟ ਵਿੱਚ ਪੈਟਰਨ ਦੋ ਰੰਗਾਂ ਤੋਂ ਬਣੇ ਡਿਜ਼ਾਈਨ ਹੁੰਦੇ ਹਨ। ਇਨ੍ਹਾਂ ਡਿਜ਼ਾਈਨਾਂ ਵਿੱਚ lines, dots, dashes, checks ਆਦਿ ਸ਼ਾਮਿਲ ਹੁੰਦੇ ਹਨ। Normal view ਡਿਫਾਲਟ ਵਿਊ ਹੈ ਜਿੱਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜ਼ਾਈਨ ਕਰਦੇ ਹਾਂ। ਅਸੀਂ ਆਪਣੀ ਪ੍ਰੈਸ਼ਨਟੇਸ਼ਨ ਨੂੰ ਦਰਸ਼ਕਾਂ ਅੱਗੇ ਪੇਸ਼ ਕਰਨ ਲਈ Slide Show ਵਿਊ ਦੀ ਵਰਤੋਂ ਕਰਦੇ ਹਾਂ।