Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 004655384
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Articles -> all -> ������������������ ��������������� ������������

  ਮਹਿਕਾਂ ਵੰਡਦੇ ਫੁੱਲ

  ਫੁੱਲ ਕੋਮਲਤਾ ਤੇ ਸੁੰਦਰਤਾ ਦੇ ਪ੍ਰਤੀਕ ਹਨ। ਜਦੋਂ ਅਸੀਂ ਕਿਸੇ ਨੂੰ ਮਲੂਕੜਾ, ਕੋਮਲ ਜਾਂ ਸੋਹਣਾ ਕਹਿਣਾ ਹੋਵੇ ਤਾਂ ਫੁੱਲਾਂ ਨਾਲ ਹੀ ਤੁਲਨਾ ਕੀਤੀ ਜਾਂਦੀ ਹੈ। ਨਿੱਕੇ-ਨਿੱਕੇ ਫੁੱਲ ਵੀ ਖੁਸ਼ੀਆਂ ਤੇ ਖੇੜਿਆਂ ਦੇ ਵੱਡੇ-ਵੱਡੇ ਢੇਰ ਲਾ ਦਿੰਦੇ ਹਨ। ਘਰ ਬਾਹਰ ਮਹਿਕਾਂ ਨਾਲ ਭਰ ਦਿੰਦੇ ਹਨ। ਇਹੀ ਕਾਰਨ ਹੈ ਕਿ ਹਰ ਮਾਨਵ ਫੁੱਲਾਂ ਨਾਲ ਪਿਆਰ ਕਰਦਾ ਹੈ। ਕੋਈ ਮੰਦਰ ਹੋਵੇ ਜਾਂ ਗਰੂਦੁਆਰਾ, ਕੋਈ ਮਹੱਲ ਹੋਵੇ ਜਾਂ ਕਿਸੇ ਗਰੀਬ ਦੀ ਕੁੱਲੀ, ਉਸ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਫੁੱਲ ਜ਼ਰੂਰ ਹੀ ਮਹਿਕਾਂ ਵੰਡ ਰਹੇ ਹੋਣਗੇ। ਕੋਈ ਨਾਸਤਕ-ਜੋ ਰੱਬ ਨੂੰ ਨਹੀਂ ਮੰਨਦਾ, ਪੱਥਰ ਦਿਲ ਤਾਂ ਹੋ ਸਕਦਾ ਹੈ, ਪਰ ਫੁੱਲਾਂ ਦੀ ਸੁਗੰਧ ਵਿੱਚ ਉਸ ਦੇ ਮਨੋ ਵੀ ਕੋਮਲਤਾ ਉੱਮੜ ਪੈਂਦੀ ਹੈ।

  ਪਹਿਲਾਂ ਨਾਲੋਂ ਹੁਣ ਫੁੱਲਾਂ ਦੀ ਮਹੱਤਤਾ ਨੂੰ ਵਧੇਰੇ ਪਛਾਣਿਆ ਜਾਣ ਲੱਗਾ ਹੈ। ਦਿਨ ਭਰ ਦੀ ਦੌੜ-ਭੱਜ ਦਾ ਸਤਾਇਆ ਮਾਨਵ ਕੁੱਝ ਪਲ ਆਪਣੇ ਵਿਹੜੇ ਵਿੱਚ ਖੁਸ਼ੀ-ਖੁਸ਼ੀ ਗੁਜਾਰਨਾ ਚਾਹੁੰਦਾ ਹੈ। ਇਸ ਲਈ ਹਰ ਘਰ ਵਿੱਚ ਫੁੱਲਾਂ ਦੀ ਕਿਆਰੀ ਨਹੀਂ ਤਾਂ ਫੁੱਲਾਂ ਦੇ ਗਮਲੇ ਜ਼ਰੂਰ ਮਿਲ ਜਾਣਗੇ। ਫੁੱਲ ਸਾਡੇ ਮਨ ਨੂੰ ਤਾਜ਼ਗੀ ਦਿੰਦੇ ਹਨ। ਅਨੇਕਾਂ ਸੈਂਟ ਜੋ ਅਸੀਂ ਆਪਣੇ ਜੀਵਨ ਵਿੱਚ ਵਰਤਦੇ ਹਾਂ, ਉਹਨਾਂ ਵਿੱਚ ਇਨ੍ਹਾਂ ਫੁੱਲਾਂ ਦੀ ਹੀ ਸੈਂਟ ਹੁੰਦੀ ਹੈ। ਸੰਸਾਰ ਵਿੱਚ ਹਾਲੈਂਡ ਨੂੰ 'Land of Flowers' ਕਿਹਾ ਜਾਂਦਾ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਫੁੱਲ ਉੱਥੇ ਉਗਾਏ ਜਾਂਦੇ ਹਨ। ਉੱਥੇ ਹਰ ਸਾਲ ਫੁੱਲਾਂ ਦਾ ਮੇਲਾ ਲਗਦਾ ਹੈ। ਜਪਾਨ ਦੇ ਲੋਕ ਵੀ ਫੁੱਲਾਂ ਨੂੰ ਘੱਟ ਪਿਆਰ ਨਹੀਂ ਕਰਦੇ। ਉੱਥੇ ਹਰ ਘਰ ਵਿੱਚ ਬੁੱਧ ਦਾ ਮੰਦਰ ਮਿਲਦਾ ਹੈ ਤੇ ਮੰਦਰ ਦਾ ਚੁਫੇਰਾ ਫੁੱਲਾਂ ਨਾਲ ਭਰਿਆ ਹੁੰਦਾ ਹੈ।

  ਚੰਗੀ ਗੱਲ ਇਹ ਹੈ ਕਿ ਭਾਰਤ ਵਿੱਚ ਵੀ ਇਹਨਾਂ ਦੀ ਮਹੱਤਤਾ ਨੂੰ ਪਛਾਣਿਆ ਗਿਆ ਹੈ। ਚੰਡੀਗੜ੍ਹ ਦਾ ਰੋਜ਼-ਗਾਰਡਨ, ਪੰਜੌਰ-ਗਾਰਡਨ ਇਸ ਪਾਸੇ ਚੰਗਾ ਸੰਦੇਸ਼ ਦਿੰਦੇ ਹਨ। ਕਸ਼ਮੀਰ ਦੇ ਸ਼ਾਲੀਮਾਰ ਬਾਗ, ਨਿਸ਼ਾਂਤ ਬਾਗ, ਹਰਬਨ ਗਾਰਡਨ, ਬੋਟੇਨੀਕਲ ਗਾਰਡਨ, ਚਸ਼ਮਾ ਸ਼ਾਹੀ ਤੇ ਪਰੀ ਮਹਿਲ ਵਿੱਚ ਤਾਂ ਫੁੱਲਾਂ ਦੀ ਗੁਲਜ਼ਾਰ ਲੱਗੀ ਰਹਿੰਦੀ ਹੈ। ਗੁਲਮਰਗ ਦਾ ਤਾਂ ਨਾਮ ਹੀ ਗੁਲ ਭਾਵ ਗੁਲਾਬ ਤੋਂ ਬਣਿਆ ਹੈ। ਇਹਨਾਂ ਸਥਾਨਾਂ ਤੇ ਜਾ ਕੇ ਆਦਮੀ ਸਵਰਗ ਦੀ ਸੈਰ ਕਰ ਰਿਹਾ ਮਹਿਸੂਸ ਕਰਦਾ ਹੈ।

  ਇਨ੍ਹਾਂ ਮਹਿਕਾਂ ਵੰਡਦੇ ਫੁੱਲਾਂ ਨੂੰ ਆਪਾਂ ਸਕੂਲ ਵਿੱਚ ਵੀ ਲਾਈਏ ਤੇ ਸਕੂਲ ਦਾ ਵਿਹੜਾ ਮਹਿਕਾਂ ਨਾਲ ਭਰ ਦਈਏ। ਕੋਈ ਬਾਰਹੋਂ ਆਇਆ ਮਹਿਸੂਸ ਕਰੇ ਕਿ ਇਸ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਵਿੱਚ ਸੁੰਦਰ ਭਾਵਨਾ ਠਾਠਾਂ ਮਾਰ ਰਹੀ ਹੈ। ਚੰਗੀ ਉਦਾਹਰਨ ਦੇ ਸਿੱਟੇ ਚੰਗੇ ਹੀ ਹੁੰਦੇ ਹਨ - ਆਓ ਆਪਾਂ ਇਹ ਨਵੇਂ ਵਾਤਾਵਰਨ ਦੀ ਸਿਰਜਣਾ ਕਰੀਏ। ਜਿੱਥੋਂ ਵੀ ਕੋਈ ਵਧੀਆ ਫੁੱਲਾਂ ਦਾ ਬੂਟਾ ਮਿਲਦਾ ਹੈ ਲਿਆ ਕੇ ਆਪਣੇ ਸਕੂਲ ਦੀ ਫੁਲਵਾੜੀ ਨੂੰ ਸ਼ਿੰਗਾਰੀਏ। ਭਾਈ ਵੀਰ ਸਿੰਘ ਜੀ ਵੀ ਕਹਿੰਦੇ ਹਨ: -

  ਡਾਲੀ ਨਾਲੋਂ ਤੋੜ ਨਾ ਸਾਨੂੰ,
  ਅਸੀਂ ਹੱਟ ਮਹਿਕ ਦੀ ਲਾਈ...

  Author : ਰਜਿੰਦਰ ਸਿੰਘ ਜੌਹਲ, ਪੰਜਾਬੀ ਮਾਸਟਰ, ਸ.ਹ.ਸ. ਜਾਜਾ, ਮੋਬਾਇਲ ਨੰਬਰ: 9463772205.
  References : http://www.smartstudies.in/articles/?cid=-4&cn=Punjabi%20(All)&aId=25&aTitle=%E0%A8%AE%E0%A8%B9%E0%A8%BF%E0%A8%95%E0%A8%BE%E0%A8%82%20%E0%A8%B5%E0%A9%B0%E0%A8%A1%E0%A8%A6%E0%A9%87%20%E0%A8%AB%E0%A9%81%E0%A9%B1%E0%A8%B2

Have an article? Please don't wait, send it on articles@smartstudies.in

SmartStudies.in © 2012-2021