Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 004655514
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Articles -> all -> ��������������� ������ ������������������ ��������� ������������ ������ ������������ ?

  ਦਸਵੀਂ ਦੀ ਪੜ੍ਹਾਈ ਤੋਂ ਬਾਅਦ ਕੀ ਕਰੀਏ ?

  ਹਰ ਬੱਚੇ ਨੂੰ ਦਸਵੀਂ ਦੀ ਪੜ੍ਹਾਈ ਪੂਰੀ ਕਰਨ ਉਪਰ਼ੰਤ ਉਹੀ ਵਿਸ਼ਾ ਚੁਨਣਾ ਚਾਹੀਂਦਾ ਹੈ ਜਿਸ ਵਿੱਚ ਉਸਦੀ ਰੁਚੀ ਹੋਵੇ ਅਤੇ ਯੋਗਤਾ ਹੋਏ। ਇਸ ਦੁਨੀਆਂ ਵਿੱਚ ਹਰ ਬੱਚੇ ਦੇ ਕਰਨ ਲਈ ਕੁੱਝ ਨਾ ਕੁੱਝ ਹੁੰਦਾ ਹੈ। ਸਾਡੇ ਸਮਾਜ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਬੱਚਾ ਪੈਸਾ ਤੇ ਸੌਹਰਤ ਕੇਵਲ ਡਾਕਟਰ ਜਾਂ ਇੰਜਨੀਅਰ ਬਣ ਕੇ ਹੀ ਕਮਾ ਸਕਦਾ ਹੈ, ਜੋ ਕਿ ਗਲਤ ਹੈ ਅਤੇ ਬੱਚੇ ਨਾਲ ਬੇਇਨਸਾਫੀ ਹੈ। ਪ੍ਰਤੀਭਾ ਅਨੁਸਾਰ, ਉਹ ਬੱਚੇ ਜੋ ਦਿਨ ਰਾਤ 24 ਘੰਟੇ ਗੱਲਾਂ ਕਰ ਸਕਦੇ ਹਨ ਤੇ ਗੱਲਾਂ ਕਰਨ ਤੋਂ ਕਦੇ ਵੀ ਥੱਕਦੇ ਨਹੀਂ, ਉਨ੍ਹਾਂ ਲਈ ਇਨਸੋਰੈਂਸ, ਸੇਲਜ, ਕਾਲ ਸੈਂਟਰ ਆਦਿ ਵਿੱਚ ਕੈਰੀਅਰ ਬਣਾਉਣ ਦੇ ਅਥਾਹ ਮੌਕੇ ਹਨ। ਉਹ ਬੱਚੇ ਜੋ ਨਿਡਰ ਹੁੰਦੇ ਹਨ ਉਨ੍ਹਾਂ ਲਈ ਡਿਫੈਂਸ ਫੋਰਸਜ, ਪੁਲਿਸ, ਖੇਡਾਂ, ਸਕਿਉਰਿਟੀ ਆਦਿ ਵਿੱਚ ਅਣਗਿਣਤ ਸੰਭਾਵਨਾਵਾਂ ਹਨ, ਉਹ ਜੋ ਹਰ ਵਕਤ ਜੋੜ-ਘਟਾਓ ਕਰਦੇ ਰਹਿੰਦੇ ਹਨ ਉਨ੍ਹਾਂ ਲਈ ਮਾਰਕੀਟਿੰਗ, ਮੈਨੇਜਮੈਂਟ, ਬਿਗ-ਬਾਜ਼ਾਰ ਵਿੱਚ ਮੌਕੇ ਹਨ। ਉਹ ਬੱਚੇ ਜੋ ਕੰਪਿਊਟਰ ਨੈਟਵਰਕ ਉੱਤੇ 24 ਘੰਟੇ ਬਿਨ੍ਹਾਂ ਥੱਕੇ ਬੈਠ ਸਕਦੇ ਹਨ ਅਤੇ ਫਿਰ ਵੀ ਥਕਾਵਟ ਮਹਿਸੂਸ ਨਹੀਂ ਕਰਦੇ ਉਨ੍ਹਾਂ ਲਈ ਟੈਕਨਾਲਿਜੀ ਸਭ ਤੋਂ ਵਧੀਆ ਖੇਤਰ ਹੈ। ਥੋੜੇ ਸ਼ਬਦਾਂ ਵਿੱਚ ਅਜਿਹਾ ਕੋਈ ਬੱਚਾ ਨਹੀਂ ਜੋ ਕਿਸੇ ਨਾ ਕਿਸੇ ਖੇਤਰ ਵਿੱਚ ਆਪਣਾ ਨਾਮ ਅਤੇ ਸਥਾਨ ਨਾ ਬਣਾ ਸਕਦਾ ਹੋਵੇ। ਸਵਾਲ ਕੇਵਲ ਸਹੀ ਸਮੇਂ ਤੇ ਸਹੀ ਕੈਰੀਅਰ ਦੀ ਚੋਣ ਕਰਨ ਦਾ ਹੈ। ਜੇਕਰ ਅਸੀਂ ਦਸਵੀਂ ਪਾਸ ਕਰਨ ਵਾਲੇ ਵਿਦਿਆਰਥੀ ਦੀ ਗੱਲ ਕਰੀਏ ਤਾਂ ਉਸ ਲਈ ਇਹ ਬੜਾ ਮਹੱਤਵਪੂਰਨ ਸਮਾਂ ਹੁੰਦਾ ਹੈ ਕਿ ਹੁਣ ਅੱਗੇ ਉਹ ਕੀ ਪੜ੍ਹੇ, ਕੀ ਕਰੇ? ਦਸਵੀਂ ਜਮਾਤ ਦੀ ਪੜ੍ਹਾਈ ਉਪਰੰਤ ਅਪਣਾਏ ਜਾਣ ਵਾਲੇ ਕੋਰਸਾਂ ਸਬੰਧੀ ਲਏ ਸੰਜੀਦਾ ਫੈਸਲੇ ਉੱਤੇ ਉਸ ਦਾ ਸਮੁੱਚਾ ਭਵਿੱਖ ਨਿਰਭਰ ਕਰਦਾ ਹੈ। ਦਸਵੀਂ ਕਰਨ ਉਪਰੰਤ ਅਪਣਾਇਆ ਜਾ ਸਕਣ ਵਾਲਾ ਅਕਾਦਮਿਕ ਪੰਧ ਹੈ ਵਿਗਿਆਨ,ਵੋਕੇਸ਼ਨਲ, ਕਾਮਰਸ ਜਾਂ ਆਰਟਸ। ਵਿਗਿਆਨ ਪੜ੍ਹਨ ਵਾਲਿਆਂ ਨੂੰ ਮੈਡੀਕਲ ਜਾਂ ਨਾਨ-ਮੈਡੀਕਲ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਪੈਂਦੀ ਹੈ।

  ਮੈਡੀਕਲ ਵਿਸ਼ੇ ਅਧੀਨ ਸੰਬੰਧਿਤ ਵਿਦਿਆਰਥੀ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲਾਜੀ ਪੜ੍ਹਦਾ ਹੈ। ਵੋਕੇਸ਼ਨਲ ਦੇ ਵੱਖ ਵੱਖ ਟਰੇਡਾਂ ਜਿਵੇਂ ਇਲੈਕਟੀਕਲ, ਮਕੈਨੀਕਲ, ਇਲਟਰੋਨਿਕਸ ਆਦਿ ਵਿੱਚ ਵਿਦਿਆਰਥੀ ਦਾਖਲਾ ਲੈ ਸਕਦਾ ਹੈ, ਜਿਸ ਦਾ ਫਾਇਦਾ ਇਹ ਹੁੰਦਾ ਹੈ ਕਿ ਬਾਰਵੀ ਵੋਕੇਸ਼ਨਲ ਵਿਸ਼ੇ ਦੀ ਕਰਨ ਉਪਰੰਤ ਸਿੱਧੇ ਡਿਪਲੋਮੇ ਦੇ ਦੂਸਰੇ ਸਾਲ ਵਿੱਚ ਦਾਖਲਾ ਲਿਆ ਜਾ ਸਕਦਾ ਹੈ। ਦਸਵੀ ਬਾਅਦ ਵਿਦਿਆਰਥੀ ਤਿੰਨ ਸਾਲਾ ਡਿਪਲੋਮੇ ਵਿੱਚ ਦਾਖਲਾ ਲੈ ਸਕਦਾ ਹੈ। ਜ਼ਿਸ ਵਿੱਚ ਦਾਖਲਾ ਜੇਈਟੀ ਰਾਹੀ ਜਾਂ ਸਿੱਧੇ ਤੌਰ ਤੇ ਵੀ ਲੈ ਸਕਦਾ ਹੈ। ਡਿਪਲੋਮੇ ਲਈ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਕਾਲਜ ਹਨ। ਦਸਵੀਂ ਤੋਂ ਬਾਅਦ ਵਿਦਿਆਰਥੀ ਐਲ ਆਈ ਸੀ ਵਿੱਚ ਵੀ ਆਪਣਾ ਕੈਰੀਅਰ ਬਣਾ ਸਕਦਾ ਹੈ, ਇਸ ਦੇ ਨਾਲ ਹੀ ਦਸਵੀ ਉਪਰੰਤ ਆਰਮੀ ਵਿੱਚ, ਨੇਵੀ ਵਿੱਚ, ਏਅਰ ਫੋਰਸ ਵਿੱਚ, ਪੁਲਿਸ ਮਹਿਕਮੇ ਵਿੱਚ ਵੀ ਜਾ ਸਕਦਾ ਹੈ। ਆਰਟ ਟੀਚਰ ਦਾ ਕੋਰਸ ਕਰਕੇ ਅਧਿਆਪਕ ਦੀ ਨੌਕਰੀ ਵੀ ਪਾ ਸਕਦਾ ਹੈ। ਆਈ.ਟੀ.ਆਈ. ਜਿਵੇਂ ਫਿਟਰ, ਡੀਜਲ ਮਕੈਨਿਕ, ਵੈਲਡਰ, ਸਟੋਨੋਗਰਾਫੀ ਆਦਿ ਕਰਕੇ ਕਈ ਰੋਜ਼ਗਾਰ ਦੇ ਮੌਕੇ ਪਾ ਸਕਦਾ ਹੈ। ਦਸਵੀ ਤੋਂ ਬਾਅਦ ਰੇਲਵੇ ਦਾ ਟੈਸਟ ਦੇ ਕੇ ਟੀਸੀ ਜਾਂ ਕਾਮਰਸ ਕਲਰਕ ਦਾ ਇਮਤਿਹਾਨ ਦੇ ਕੇ ਨੌਕਰੀ ਪਾ ਸਕਦਾ ਹੈ। ਬੈਂਕ ਜਾਂ ਇੰਨਸ਼ੋਰੈਸ ਸੈਕਟਰ ਵਿੱਚ ਕਲਰਕ ਦੀ ਨੌਕਰੀ ਪਾ ਸਕਦਾ ਹੈ ਜਾਂ ਹੋਰ ਵੱਖ ਵੱਖ ਮਹਿਕਮਿਆਂ ਵਿੱਚ ਕਲਰਕ ਕੈਡਰ ਦੀ ਨੌਕਰੀ ਪ੍ਰਾਪਤੀ ਕਰ ਸਕਦਾ ਹੈ। ਡਿਪਲੋਮਾ ਇੰਨ ਡਾਸ, ਸਰਟੀਫਾਇਡ ਬਿੰਲਡਿੰਗ ਸੁਪਵਾਇਜ਼ਰ, ਜਾਂ ਡਿਪਲੋਮਾਂ ਇੰਨ ਫਾਰਮ ਮੈਨਜਮੈਟ, ਜਾਂ ਐਨੀਮਲ ਹੈਸਬੈਡਰੀ ਕਰਕੇ ਆਪਣਾ ਕੈਰੀਅਰ ਬਣਾ ਸਕਦਾ ਹੈ। ਇਸੇ ਤਰ੍ਹਾਂ ਮੈਡੀਕਲ ਲੈਬੋਰਟਰੀ ਟੈਕਨੀਸ਼ਨ ਦਾ ਸਰਟੀਫਾਇਡ ਕੋਰਸ ਕਰਕੇ ਰੋਜ਼ਗਾਰ ਪ੍ਰਾਪਤ ਕਰ ਸਕਦਾ ਹੈ। ਇਸੇ ਤਰ੍ਹਾ ਹੋਰ ਡਿਪਲੋਮਾ ਅਤੇ ਸਰਟੀਫਾਇਡ ਕੋਰਸ ਇੰਟਰੀਅਰ ਡਿਜ਼ਾਇਨ, ਪ੍ਰਾਈਵੇਟ ਸੈਕਟਰੀ ਪਰੈਟਿਸ, ਬਿਉਟੀ ਕਲਚਰ ਅਤੇ ਹੇਅਰ ਡਰੇਸਿੰਗ , ਗਾਰਮੈਂਟ ਤਕਨੋਲਜੀ ਆਦਿ ਕਰਕੇ ਜਿੰਦਗੀ ਨੂੰ ਰੌਸ਼ਨ ਕਰ ਸਕਦਾ ਹੈ। ਇਸੇ ਤਰ੍ਹਾਂ ਕੰਪਿਊਟਰ ਦੇ ਖੇਤਰ ਵਿੱਚ ਸਰਟੀਫਾਇਡ ਕੋਰਸ ਕਰਕੇ ਡਾਟਾ ਇੰਟਰੀ ਉਪਰੇਟਰ ਕਰ ਸਕਦਾ ਹੈ। ਇਸ ਦੇ ਇਲਾਵਾ ਸਰਕਾਰੀ ਤੌਰ ਅਤੇ ਨਵੀਂ ਖੁਲੀ ਮੰਡੀ ਦੇ ਅਰਥਵਿਵਸਥਾ ਦੇ ਦੌਰ ਵਿੱਚ ਦਸਵੀ ਪਾਸ ਕਰਨ ਉਪਰੰਤ ਨੌਕਰੀ ਪ੍ਰਾਪਤੀ ਦੀ ਅਨੇਕਾਂ ਸੰਭਾਵਨਾਵਾਂ ਹਨ ਬਸ਼ਰਤੇ ਵਿਦਿਆਰਥੀ ਮਿਹਨਤੀ, ਲਗਨ ਵਾਲਾ ਅਤੇ ਉੱਦਮੀ ਹੋਵੇ।

  Author : ਅਮਰਜੀਤ ਸਿੰਘ (ਲੈਕ)
  E-Mail: amarjitsinghdasuya@gmail.com
  References : /articles/index.php

Have an article? Please don't wait, send it on articles@smartstudies.in

SmartStudies.in © 2012-2021