Articles ->
Punjabi (All) -> ���������������������������������
ਭ੍ਰਿਸ਼ਟਾਚਾਰ
ਵੱਧ ਰਹੀ ਆਬਾਦੀ ਅਤੇ ਥੋੜੇ ਸਮੇਂ ਵਿੱਚ ਅਮੀਰ ਬਣਨ ਦੇ ਲਾਲਚ ਨੇ ਰਿਸ਼ਵਤ ਖੋਰੀ ਨੂੰ ਜਨਮ ਦਿਤਾ ਹੈ।ਅੱਜ ਆਬਾਦੀ ਇੰਨੀ ਵੱਧ ਗਈ ਹੈ ਕਿ ਦੇਸ਼ ਲਈ ਇੱਕ ਸਮੱਸਿਆ ਦਾ ਕਾਰਨ ਹੈ। ਅੱਜ ਕੱਲ੍ਹ ਹਰ ਇੱਕ ਵਿਅਕਤੀ ਦਫ਼ਤਰ ਤੋਂ ਜਲਦੀ ਕੰਮ ਕਰਨਾ ਚਾਹੁੰਦਾ ਹੈ। ਉਹ ਭੀੜ ਦੀ ਲੰਬੀ ਕਤਾਰ ਵਿੱਚ ਖੜਾ ਹੋਣ ਦੀ ਬਜਾਏ ਥੋੜੇ ਜਿਹੇ ਪੈਸੇ ਦੇ ਕੇ ਆਪਣਾ ਕੰਮ ਜਲਦੀ ਕਰਵਾਉਣਾ ਚਾਹੁੰਦਾ ਹੈ। ਰਿਸ਼ਵਤ ਨੂੰ ਅਸੀਂ ਖੁਦ ਵਧਾ ਰਹੇ ਹਾਂ।
ਅੱਜ਼ ਭ੍ਰਿਸ਼ਟਾਚਾਰ ਸਮਾਜ਼ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਫੈਲ ਗਿਆ ਹੈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾ ਹਰ ਕੋਈ ਆਦਮੀ ਬਿਨਾ ਰਿਸ਼ਵਤ ਲਏ ਆਪਣਾ ਕੰਮ ਇਮਾਨਦਾਰੀ ਨਾਲ ਨਹੀ ਕਰਦਾ ਹੈ। ਸਾਰੇ ਭਾਰਤ ਭਰ ਵਿੱਚ ਲੋਕ ਇੰਨੇ ਰਿਸ਼ਵਤ ਖੋਰ ਹੋ ਗਏ ਹਨ ਕਿ ਇਕ ਛੋਟੇ ਜਿੱਹੇ ਚਪੜਾਸੀ ਤੋਂ ਲੈ ਕੇ ਮੰਤਰੀ ਤੱਕ ਰਿਸ਼ਵਤ ਖੋਰ ਬਣ ਚੁਕੇ ਹਨ। ਜਦੋਂ ਇੱਕ ਆਮ ਆਦਮੀ ਸੜਕ ਤੇ ਆਪਣੀ ਵਾਹਨ ਲੈ ਕੇ ਨਿਕਲਦਾ ਹੈ ਉਹ ਇਹ ਜਰੂਰੀ ਨਹੀ ਸਮਝਦਾ ਕਿ ਵਾਹਨ ਦੇ ਜ਼ਰੂਰੀ ਪੇਪਰ ਨਾਲ ਲੈ ਕੇ ਚੱਲੇ। ਜਦੋਂ ਇਕ ਪੁਲਿਸ ਅਫ਼ਸਰ ਉਸ ਕੋਲੋਂ ਡਰਾਈਵਿੰਗ ਲਾਈਸੈਂਸ ਮੰਗਦਾ ਹੈ ਤਾਂ ਉਹ ਪੇਪਰ ਦੇਣ ਦੀ ਬਜਾਏ ਉਹ ਉਸ ਦੇ ਹੱਥ ਵਿੱਚ ਪੈਸੇ ਦੇ ਦਿੰਦਾ ਹੈ।ਇਸ ਤਰ੍ਹਾਂ ਲਾਲਚ ਕਾਰਨ ਹੀ ਭ੍ਰਿਸ਼ਟਾਚਾਰ ਦਾ ਜਨਮ ਹੁੰਦਾ ਹੈ।ਇਸ ਤਰ੍ਹਾਂ ਭ੍ਰਿਸ਼ਟਾਚਾਰ ਰੋਕਣ ਲਈ ਸਾਨੂੰ ਲੋਕਾਂ ਦੇ ਮਨਾਂ ਨੂੰ ਬਦਲਣਾ ਪਵੇਗਾ ਕਿ ਨਾ ਰਿਸ਼ਵਤ ਲਵੋ ਤੇ ਨਾ ਹੀ ਰਿਸ਼ਵਤ ਦਿਉ।ਇਸ ਤਰ੍ਹਾਂ ਅਸੀਂ ਆਪਣੇ ਸਮਾਜ ਵਿੱਚ ਮੇਲ ਜੋਲ ਨਾਲ ਰਹਿ ਸਕਾਂਗੇ। ਇਸ ਭ੍ਰਿਸ਼ਟਾਚਾਰ ਕਾਰਨ ਸਾਡਾ ਦੇਸ਼ ਭਾਰਤ ਬਾਕੀ ਦੇਸ਼ਾਂ ਦੇ ਮੁਕਾਬਲੇ ਪਿਛੇ ਰਹਿ ਗਿਆ ਹੈ।
ਮੈ ਚਾਹੁੰਦੀ ਹਾਂ ਕਿ ਮੇਰਾ ਇਹ ਸੰਦੇਸ਼ ਰਾਸ਼ਟਰਪਤੀ ਨੂੰ ਜਰੂਰ ਭੇਜਿਆ ਜਾਵੇ ਤੇ ਭ੍ਰਿਸ਼ਟਾਚਾਰ ਦੇ ਵਿੱਰੁਧ ਸ਼ਖਤ ਤੋਂ ਸ਼ਖਤ ਕਾਨੂੰਨ ਲਾਗੂ ਕੀਤੇ ਜਾਣ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਸ਼ਖਤ ਤੋਂ ਸ਼ਖਤ ਸਜ਼ਾ ਦਿਤੀ ਜਾਵੇ।
ਮੈਂ ਤੁਹਾਡੇ ਸਾਰਿਆ ਨਾਲ ਇਹ ਵਿਚਾਰ ਸਾਂਝੇ ਕਰਨੇ ਚਾਹੁੰਦੀ ਸੀ।ਤੁਸੀਂ ਮੈਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।
Author : ਰੇਖਾ, ਜਮਾਤ-ਨੌਵੀਂ (ਸੈਸ਼ਨ: 2012-13), ਰੋਲ ਨੰ: 12, ਸ.ਹ.ਸ. ਮਿਆਣੀ (ਹੁਸ਼ਿਆਰਪੁਰ)।
References : http://www.smartstudies.in/articles/?cid=7&cn=Social
Have an article? Please don't wait, send it on articles@smartstudies.in