Welcome to SmartStudies.in! You visited this page for the first time.
Click Here to See Full Stats of Your Vists to SmartStudies.in
Note: - Back exercises from 6th to 10th are being updated according to New Syllabus 2021-22 both in English & Punjabi Mediums on daily basis. Please stay tuned ...000
Smart Studies
Follow on facebookFollow on twitter
This is an effort to make Learning Smarter, Easier and Free
Visitor No. 004647635
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Articles -> Punjabi (All) -> ������������������ ��������� ������������ ������ ������������?

    ਬਾਰਵੀਂ ਤੋਂ ਬਾਅਦ ਕੀ ਕਰੀਏ?

    ਵਿਦਿਆਰਥੀ ਬਾਰਵੀ ਤੋਂ ਬਾਅਦ ਅਕਾਦਮਿਕ ਕੈਰੀਅਰ ਰਾਹੀ ਪਰੋਫੈਸ਼ਨਲ ਕੈਰੀਅਰ ਵਿੱਚ ਕਦਮ ਰੱਖਦਾ ਹੈ। ਇਸ ਸਮੇਂ ਵਿਦਿਆਰਥੀ ਦਾ ਕੈਰੀਅਰ ਉਸ ਦੀ ਜਿੰਦਗੀ ਦਾ ਅਸਲ ਪੰਧ ਤਹਿ ਕਰਦਾ ਹੈ, ਇਸ ਲਈ ਕੋਰਸ ਚੋਣ ਪ੍ਰਤੀ ਸੰਜੀਦਾ ਫੈਸਲਾ ਲੈਣਾ ਬਹੁਤ ਅਹਿਮ ਹੁੰਦਾ ਹੈ। ਬਾਰਵੀਂ ਵਿਦਿਆਰਥੀ ਅਕਸਰ ਸਾਇੰਸ, ਵੋਕੇਸ਼ਨਲ, ਕਾਮਰਸ ਜਾਂ ਆਰਟਸ ਵਿਸ਼ੇ ਦੀ ਕਰਦਾ ਹੈ। ਅਜਿਹੇ ਵਿਦਿਆਰਥੀਆਂ ਲਈ +2 ਤੋਂ ਬਾਅਦ ਕੁਝ ਕਰਨ ਲਈ ਚੋਣ ਦਾ ਅਸੀਮ ਖੇਤਰ ਹੈ। ਇਸ ਤੋਂ ਉਪਰੰਤ ਕਈ ਕੈਰੀਅਰ ਹੁੰਦੇ ਹਨ। ਸੰਖੇਪ ਵਿੱਚ ਜੇਕਰ ਗੱਲ ਕਰੀਏ ਤਾਂ 10+2 ਸਾਇੰਸ ਜੇਕਰ ਤੁਸੀ ਨਾਲ ਮੈਡੀਕਲ ਨਾਲ ਅਡੀਸ਼ਨਲ ਬਾਇਓ ਰੱਖੀ ਹੈ ਤਾਂ ਤੁਸੀ ਬੀਐਸਸੀ ਡੇਅਰੀ ਤਕਨੋਲਜੀ,ਬੈਚੂਲਰ ਇੰਨ ਫਾਰਮੇਸੀ, ਬੀਟੈਕ, ਬੀਐਸ ਬਾਇਓ ਤਕਨੋਲਜੀ,ਬੀਐਸਸੀ ਐਗਰੀਕਚਲਰ ਆਦਿ ਵਿੱਚ ਦਾਖਲਾ ਲੈ ਸਕਦੇ ਹੋ। ਇਸ ਤਰ੍ਹਾ ਜੇਕਰ ਤੁਸੀ ਮੈਡੀਕਲ ਨਾਲ 10+2 ਕੀਤੀ ਹੈ ਤਾਂ ਤੁਸੀ ਐਮ.ਬੀ.ਬੀ.ਐਸ, ਬੀ.ਏ.ਐਮ.ਐਸ., ਬੀ.ਐਚ.ਐਮ.ਐਸ., ਬੈਚੁਲਰ ਇੰਨ ਵੈਟਨਰੀ ਸਾਇੰਸ, ਪੈਰਾਮੈਡੀਕਲ ਕੋਰਸ, ਬੀ.ਐਸ.ਸੀ. ਨਰਸਿੰਗ, ਡਿਪਲੋਮਾ ਇੰਨ ਨਰਸਿੰਗ, ਬੀ.ਐਮ.ਐਲ. ਟੀ, ਬੀ.ਐਸ.ਸੀ. ਹੋਮ ਸਾਇੰਸ , ਹੋਮਿਓਪੈਥੀ, ਯੂਨਾਨੀ ਜਾਂ ਆਯੂਰਵੈਦਿਕ ਦਵਾਈਆਂ ਦੁਆਰਾ ਇਲਾਜ ਕਰਨ ਵਾਲੇ ਡਾਕਟਰ, ਫਾਰਮਾਸਿਸਟ, ਨਰਸਿੰਗ, ਫਿਜ਼ੀਓਥਰੈਪਿਸਟ, ਲੈਬ. ਟੈਕਨੀਸ਼ਨ, ਖੇਤੀਬਾੜੀ, ਬੀ.ਐਸ.ਸੀ. ਇੰਨ ਬੋਟਨੀ, ਮਾਇਕੋਬਾਇਓਲਾਜੀ, ਜਿਓਲਜੀ, ਕੈਮਸਟੀ, ਆਨਰਸ, ਆਦਿ ਵੀ ਕਰ ਸਕਦੇ ਹੋ। ਜੇਕਰ ਤੁਸੀ ਨਾਨ ਮੈਡੀਕਲ ਨਾਲ 10+2 ਕੀਤੀ ਹੈ ਤਾਂ ਤੁਸੀ ਬੀਈ (ਇਲੈਕਟੀਕਲ, ਮਕੈਨੀਕਲ, ਆਰਕੀਟੈਚਰ ਆਦਿ), ਐਨ.ਡੀ.ਏ., ਬੈਚੂਲਰ ਇੰਨ ਪਲੈਨਿੰਗ ਅਤੇ ਡਿਜ਼ਾਇਨ,ਭਾਰਤੀ ਸੈਨਾ ਵਿੱਚ ਤਕਨੀਕੀ ਕੋਰਸ, ਬੀਟੈਕ, ਸਿੱਧਾ ਦੋ ਸਾਲਾ ਇੰਜੀਨੀਅਰ ਡਿਪਲੋਮਾ, ਬੀ.ਸੀ.ਐਸ., ਬੀ.ਸੀ.ਏ., ਫਿਲਮ ਅਤੇ ਟੈਲੀਵੀਜ਼ਨ ਡਿਪਲੋਮਾ, ਹੋਟਲ ਮੈਨਜ਼ਮੈਟ ਆਦਿ ਰਾਹੀ ਆਪਣਾ ਕੈਰੀਅਰ ਬਣਾ ਸਕਦੇ ਹੋ। ਇਸੇ ਤਰ੍ਹਾਂ ਸਕੂਲਾਂ ਵਿੱਚ ਚਲਾਏ ਜਾ ਰਹੇ ਵੋਕੇਸ਼ਨਲ ਕੋਰਸਾਂ ਵਿੱਚ ਜੇਕਰ ਵਿਦਿਆਰਥੀ 10+2 ਕਰਦਾ ਹੈ ਤਾਂ ਉਸਦੀ ਯੋਗਤਾ ਆਈਟੀਆਈ ਦੇ ਬਰਾਬਰ ਗਿਣੀ ਜਾਂਦੀ ਹੈ ਅਤੇ 10+2 ਕਿਸੇ ਵੀ ਵਿਸ਼ੇ ਵਿੱਚ ਕਰਨ ਉਪਰੰਤ ਕਿਸੇ ਵੀ ਡਿਪਲੋਮੇ ਜਿਵੇ ਸਿਵਲ, ਮਕੈਨੀਕਲ, ਇਲੈਕਟੀਕਲ, ਇਲੈਕਟਰੋਨਿਕਸ, ਆਟੋ ਮੋਬਾਇਲ ਇੰਜ, ਮਰਾਇਨ ਇੰਜ. ਆਦਿ ਸਮੇਤ ਕਈ ਕੋਰਸਾਂ ਵਿੱਚ ਸਿੱਧਾ ਦੂਜੇ ਸਾਲ ਵਿੱਚ ਦਾਖਲਾ ਲੈ ਸਕਦਾ ਹੈ। ਡਿਪਲੋਮਾ ਕਰਨ ਉਪਰੰਤ ਇਹ ਵਿਦਿਆਰਥੀ ਕਿਸੇ ਵੀ ਡਿਗਰੀ ਦੇ ਦੂਜੇ ਸਾਲ ਵਿੱਚ ਵਿਦਿਆਰਥੀ ਦਾਖਲਾ ਲੈ ਸਕਦਾ ਹੈ। ਇਸ ਤਰ੍ਹਾਂ ਵੇਕਸ਼ਨਲ ਰੱਖ ਕੇ ਬੱਚੇ ਡਿਗਰੀ ਤੱਕ ਤਿੰਨ ਸਰਟੀਫਿਕੇਟ ਪ੍ਰਾਪਤ ਕਰ ਲੈਦੇ ਹਨ। ਜਿਸ ਨਾਲ ਉਹਨਾਂ ਨੂੰ ਨੌਕਰੀ ਮਿਲਣ ਦੀਆਂ ਸੰਭਾਵਨਾਵਾਂ ਬਹੁਤ ਵਧ ਜਾਂਦੀਆਂ ਹਨ। ਜੇਕਰ ਵਿਦਿਆਰਥੀ ਨੇ 10+2 ਕਾਮਰਸ ਵਿੱਚ ਕੀਤੀ ਹੈ ਤਾਂ ਵਿਦਿਆਰਥੀ ਸੀਏ ਫਾਊਡੇਸ਼ਨ, ਬੀਕਾਮ, ਬੀਬੀਏ, ਸੀਐਸ ਫਾਊਡੇਸ਼ਨ, ਬੀ.ਸੀ.ਏ. ਆਦਿ ਕਰ ਸਕਦੇ ਹਨ। 10+2 ਆਰਟਸ (ਹਿਊਮੈਨਟੀਜ਼) ਵਿਸ਼ੇ ਨਾਲ ਸੰਬੰਧਿਤ ਵਿਦਿਆਰਥੀ ਮੈਟ੍ਰਿਕ ਉਪਰੰਤ ਸਾਹਿਤ, ਇਤਿਹਾਸ, ਪੱਤਰਕਾਰੀ, ਫਲਸਫਾ, ਭੂਗੋਲ, ਰਾਜਨੀਤੀ ਸ਼ਾਸਤਰ, ਮਨੋਵਿਗਿਆਨ, ਸੰਗੀਤ, ਪੇਂਟਿੰਗ, ਗਣਿਤ ਆਦਿ ਵਿਸ਼ੇ ਵਿੱਚ ਗਰੈਜੁਏਸ਼ਨ, ਐਲ.ਐਲ.ਬੀ. ਫਾਊਡੇਂਸਨ, ਫੈਸ਼ਨ ਡਿਜ਼ਾਇਜ਼ ਡਿਪਲੋਮਾ, ਇੰਟਰੀਅਰ ਡਿਜ਼ਾਇਜ਼ ਡਿਪਲੋਮਾ, ਬੀ.ਬੀ.ਏ., ਵਿਦੇਸ਼ੀ ਭਾਸ਼ਾਵਾਂ ਦਾ ਡਿਪਲੋਮਾ, ਆਦਿ ਕਰ ਸਕਦਾ ਹੈ। ਇਸ ਤੋਂ ਇਲਾਵਾ ਕਈ ਹੋਰ ਸੰਭਾਵਨਾਵਾਂ ਹਨ। ਸੋ ਬਾਰਵੀ ਕਰਕੇ ਵਿਦਿਆਰਥੀਆਂ ਨੂੰ ਬਦਲਦੇ ਹਾਲਾਤਾਂ ਵਿੱਚ ਆਪਣੀ ਜਿੰਦਗੀ ਸੰਭਾਰਨ ਲਈ ਸਹੀ ਕੌਸਲਿੰਗ ਲੈ ਕੇ ਆਪਣਾ ਕੈਰੀਅਰ ਨਿਰਧਾਰਿਤ ਕਰਨਾ ਚਾਹੀਦਾ ਹੈ।

    Author : ਅਮਰਜੀਤ ਸਿੰਘ (ਲੈਕ),
    E-Mail: amarjitsinghdasuya@gmail.com
    References : /articles/index.php

Have an article? Please don't wait, send it on articles@smartstudies.in

SmartStudies.in © 2012-2021