Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005274492
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Articles -> Internet -> ਫੇਸਬੁੱਕ

    ਫੇਸਬੁੱਕ

    ਅੱਜਕਲ੍ਹ ਜਿਸ ਨੂੰ ਵੀ ਦੇਖ ਲਉ ਉਹੀ ਫੇਸਬੁੱਕ ਦੀ ਗੱਲ ਕਰਦਾ ਸੁਣਿਆ ਜਾ ਸਕਦਾ ਹੈ। ਅੱਜ ਦੇ ਨੌਜਵਾਨ ਘੰਟਿਆਂ ਬੱਧੀ ਫੇਸਬੁੱਕ ਤੇ ਹੀ ਆਪਣਾ ਕੀਮਤੀ ਸਮਾਂ ਬਿਤਾਉਂਦੇ ਹਨ। ਕਈ ਸਕੂਲਾਂ-ਕਾਲਜਾਂ ਵਿੱਚ ਇਸ ਤੇ ਪਾਬੰਦੀ ਵੀ ਲਗਾਈ ਜਾ ਚੁੱਕੀ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਫੇਸਬੱਕ ਨਾਲ ਤੁਸੀਂ ਆਪਣੇ ਦੂਰ - ਦਰਾਡੇ ਬੈਠੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਜੁੜੇ ਰਹਿੰਦੇ ਹੋ, ਪਰ ਇਸ ਦੇ ਬੜੇ ਮਾੜੇ ਨਤੀਜੇ ਆ ਰਹੇ ਹਨ। ਪਹਿਲਾ ਤਾਂ ਇਸ ਨਾਲ ਵਿਦਿਆਰਥੀ ਆਪਣਾ ਕੀਮਤੀ ਸਮਾਂ ਨਸ਼ਟ ਕਰਦੇ ਹਨ , ਦੂਜਾ ਨੌਜਵਾਨ ਵਰਗ ਨੇ ਇਸ ਨੂੰ ਸਿਰਫ ਮੁੰਡੇ-ਕੁੜੀਆ ਦੀ ਦੋਸਤੀ ਕਰਨ ਦਾ ਹੀ ਸਾਧਨ ਸਮਝ ਲਿਆ ਹੈ, ਤੀਜਾ ਇਸ ਤੇ ਗਲਤ ਪਹਿਚਾਣ ਦੱਸ ਕੇ ਲੋਕਾਂ ਨਾਲ ਧੋਖਾਧੜੀ ਵੀ ਹੋ ਰਹੀ ਹੈ । ਕਈ ਬਾਰ ਕੁਝ ਸ਼ਰਾਰਤੀ ਅਨਸਰ, ਨੌਜਵਾਨ ਲੜਕੀਆਂ ਦੀਆਂ ਤਸਵੀਰਾਂ ਫੇਸਬੁਕ ਤੋਂ ਡਾਊਨਲੋਡ ਕਰ ਕੇ ਉਹਨਾਂ ਨੂੰ ਅਸ਼ਲੀਲ ਵੈਬਸਾਈਟਾਂ ਤੇ ਅਪਲੋਡ ਕਰ ਦਿੰਦੇ ਹਨ। ਅੱਜ ਲੋੜ ਹੈ ਕਿ ਫੇਸਬੁੱਕ ਨੂੰ ਸਹੀ ਕੰਮਾਂ ਲਈ ਵਰਤਿਆ ਜਾਵੇ ਜਿਵੇਂ ਕਿ ਵਿਦਿਆਰਥੀ ਇਸ ਤੇ ਆਪਣੀ ਪੜ੍ਹਾਈ ਵਿੱਚ ਇੱਕ-ਦੂਜੇ ਦੀ ਮਦਦ ਕਰ ਸਕਦੇ ਹਨ। ਇਸ ਗੱਲ ਵਿੱਚ ਕੋਈ ਦੋਰਾਏ ਨਹੀ ਕਿ ਕੋਈ ਵੀ ਚੀਜ਼ ਪਹਿਲਾਂ ਚੰਗੇ ਲਈ ਸ਼ੁਰੂ ਕੀਤੀ ਜਾਂਦੀ ਹੈ, ਪਰ ਬਾਅਦ ਵਿੱਚ ਉਸ ਦੀ ਦੁਰਵਰਤੋਂ ਕਰਨ ਵਾਲੇ ਵੱਧ ਜਾਂਦੇ ਹਨ। ਸੋ ਅੱਜ ਜ਼ਰੂਰਤ ਹੈ ਫੇਸਬੁੱਕ ਦੀ ਸਹੀ ਵਰਤੋਂ ਕਰਨ ਦੀ ਨਾ ਕਿ ਇਸ ਦੀ ਦੁਰਵਰਤੋਂ, ਤਾਂ ਜੋ ਇਸ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਫਾਇਦਾ ਅਸੀਂ ਸਾਰੇ ਬਿਨਾਂ ਕਿਸੇ ਡਰ ਜਾਂ ਚਿੰਤਾ ਤੋਂ ਕਰ ਸਕਿਏ।

    Author : Jagjit Singh (MCA, MCTS), Computer Faculty, GHS Laksiha.
    References : http://www.smartstudies.in/articles/?cid=8&cn=Internet&aId=23&aTitle=ਫੇਸਬੁੱਕ

Have an article? Please don't wait, send it on articles@smartstudies.in

SmartStudies.in © 2012-2023