ਪਾਠ - 1
������������������������������������������������������ ������������������������������������������������������������������������
ਅਭਿਆਸ (Exercise)
- ਵਿੰਡੋਜ਼ ਐਕਸਪਲੋਰਰ ਵਿੰਡੋਜ਼ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ। ਇਸ ਦੀ ਵਰਤੋਂ ਨਾਲ ਕੰਪਿਊਟਰ ਦੀਆਂ ਫਾਈਲਾਂ ਅਤੇ ਫੋਲਡਰਾਂ ਤੱਕ ਪਹੁੰਚਿਆ ਜਾ ਸਕਦਾ ਹੈ।
- ਵਿੰਡੋ ਐਕਸਪਲੋਰਰ ਨੂੰ ਖੋਲ੍ਹਣ ਲਈ ਹੇਠ ਲਿਖਿਆ ਰਸਤਾ ਵਰਤਿਆ ਜਾਂਦਾ ਹੈ: -
- ਸਟਾਰਟ ਬਟਨ → ਪ੍ਰੋਗਰਾਮਜ਼ → ਅਸੈਸਰੀਜ਼ → ਵਿੰਡੋਜ਼ ਐਕਸਪਲੋਰਰ
- Start Button → Programs → Accessories → Windows Explorer
- ਵਿੰਡੋਜ਼ ਐਕਸਪਲੋਰਰ ਦੇ ਦੋ ਪੇਨ ਹੁੰਦੇ ਹਨ - ਖੱਬਾ ਅਤੇ ਸੱਜਾ ਪੇਨ।
- ਖੱਬੇ ਪੇਨ ਵਿੱਚ ਡਰਾਈਵਜ਼, ਫੋਲਡਰ ਅਤੇ ਫਾਈਲਾਂ ਨਜ਼ਰ ਆਉਂਦੀਆਂ ਹਨ।
- ਸੱਜੇ ਪੇਨ ਵਿੱਚ ਫਾਈਲਾਂ ਅਤੇ ਫੋਲਡਰ ਨਜ਼ਰ ਆਉਂਦੇ ਹਨ।
- ਵਿੰਡੋਜ਼ ਐਕਸਪਲੋਰਰ ਦੀ ਵਰਤੋਂ ਕਰਕੇ ਤੁਸੀਂ ਫਾਈਲਾਂ ਅਤੇ ਫੋਲਡਰਾਂ ਨੂੰ ਕੱਟ, ਕਾਪੀ, ਡਿਲੀਟ ਅਤੇ ਰੀਨੇਮ ਕਰ ਸਕਦੇ ਹੋ।
- ਸਰਚ ਅਤੇ ਰਨ ਕਮਾਂਡਾਂ ਸਟਾਰਟ ਮੀਨੂੰ ਵਿੱਚ ਹੁੰਦੀਆਂ ਹਨ।