ਪਾਠ - 1
������������������������������������������������������ ������������������������������������������������������������������������
ਅਭਿਆਸ (Exercise)
4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਵਿੰਡੋਜ਼ ਐਕਸਪਲੋਰਰ ਕੀ ਹੈ?
ਉੱਤਰ:- ਵਿੰਡੋਜ਼ ਐਕਸਪਲੋਰਰ ਵਿੰਡੋਜ਼ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ। ਇਸ ਦੀ ਵਰਤੋਂ ਨਾਲ ਕੰਪਿਊਟਰ ਦੀਆਂ ਫਾਈਲਾਂ ਅਤੇ ਫੋਲਡਰਾਂ ਤੱਕ ਪਹੁੰਚਿਆ ਜਾ ਸਕਦਾ ਹੈ।
- ਫਾਈਲਾਂ ਅਤੇ ਫੋਲਡਰਾਂ ਨੂੰ ਕਿਵੇਂ ਮਿਟਾਇਆ ਜਾਂਦਾ ਹੈ?
ਉੱਤਰ:- ਕਿਸੇ ਫਾਈਲ ਜਾਂ ਫੋਲਡਰ ਨੂੰ ਖਤਮ ਕਰਨ ਲਈ ਡਿਲੀਟ ਕਮਾਂਡ ਵਰਤੀ ਜਾਂਦੀ ਹੈ। ਇਸ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
- ਡਿਲੀਟ ਕੀਤੀ ਜਾਣ ਵਾਲੀ ਫਾਈਲ ਜਾਂ ਫੋਲਡਰ ਉੱਤੇ ਕਲਿੱਕ ਕਰੋ।
- ਕੀਅ ਬੋਰਡ ਦੀ ਡਿਲੀਟ ਕੀਅ ਦਬਾਉ। ਇੱਕ ਸੰਦੇਸ਼ ਨਜ਼ਰ ਆਵੇਗਾ, ਜੋ ਡਿਲੀਟ ਕੀਤੇ ਜਾਣ ਬਾਰੇ ਪੁਸ਼ਟੀ ਕਰੇਗਾ।
- ਉੱਤੇ ਕਲਿੱਕ ਕਰੋ, ਫਾਈਲ ਜਾਂ ਫੋਲਡਰ ਡਿਲੀਟ ਹੋ ਜਾਵੇਗਾ।
- ਇੱਕ ਨਵੀਂ ਫਾਈਲ ਬਣਾਉਣ ਦੇ ਸਟੈੱਪ ਲਿਖੋ।
ਉੱਤਰ:- ਐਕਸਪਲੋਰਰ ਵਿੱਚ ਨਵੀਂ ਫਾਈਲ ਬਣਾਉਣ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
- ਖੱਬੇ ਪੇਨ ਵਿੱਚੋਂ ਉਸ ਡਰਾਈਵ ਜਾਂ ਫੋਲਡਰ ਦੀ ਚੋਣ ਕਰੋ, ਜਿਸ ਵਿੱਚ ਤੁਸੀਂ ਨਵੀਂ ਫਾਈਲ ਬਣਾਉਣਾ ਚਾਹੁੰਦੇ ਹੋ।
- ਹੁਣ ਫਾਈਲ → ਨਿਊ ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਇੱਕ ਸਬ ਮੀਨੂੰ ਖੁਲ੍ਹੇਗਾ, ਜਿਸ ਵਿੱਚ ਬਹੁਤ ਸਾਰੇ ਫਾਈਲ ਟਾਈਪ ਦਿੱਤੇ ਹੋਣਗੇ। ਕਿਸੇ ਇੱਕ ਫਾਈਲ ਟਾਈਪ ਉੱਤੇ ਕਲਿੱਕ ਕਰੋ ਅਤੇ ਉਸ ਟਾਈਪ ਦੀ ਇੱਕ ਨਵੀਂ ਫਾਈਲ ਬਣ ਜਾਵੇਗੀ।
- ਫਾਈਲ ਦਾ ਨਾਮ ਟਾਈਪ ਕਰੋ ਅਤੇ ਐਂਟਰ ਕੀਅ ਦਬਾਓ
- ਫਾਈਲ ਜਾਂ ਫੋਲਡਰ ਨੂੰ ਰੀਸਟੋਰ ਕਿਵੇਂ ਕੀਤਾ ਜਾਂਦਾ ਹੈ?
ਉੱਤਰ:- ਫਾਈਲ ਜਾਂ ਫੋਲਡਰ ਨੂੰ ਰੀਸਟੋਰ ਕਰਨ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
- ਰੀਸਾਈਕਲ ਬਿਨ ਉੱਤੇ ਡਬਲ ਕਲਿੱਕ ਕਰਕੇ ਇਸ ਨੂੰ ਖੋਲ੍ਹੋ।
- ਰੀਸਟੋਰ ਕੀਤੀ ਜਾਣ ਵਾਲੀ ਫਾਈਲ ਜਾਂ ਫੋਲਡਰ ਉੱਤੇ ਕਲਿੱਕ ਕਰੋ।
- ਫਾਈਲ → ਰੀਸਟੋਰ ਮੀਨੂੰ ਕਮਾਂਡ ਉੱਤੇ ਕਲਿੱਕ ਕਰੋ, ਫਾਈਲ ਜਾਂ ਫੋਲਡਰ ਆਪਣੇ ਸਥਾਨ ਤੇ ਰੀਸਟੋਰ ਹੋ ਜਾਣਗੇ।
- ਕੈਲਕੁਲੇਟਰ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ:- ਕੈਲਕੁਲੇਟਰ ਇੱਕ ਸਧਾਰਨ ਪ੍ਰੋਗਰਾਮ ਹੁੰਦਾ ਹੈ। ਇਹ ਆਮ ਕੈਲਕੁਲੇਟਰ ਦੀ ਤਰ੍ਹਾਂ ਹੁੰਦਾ ਹੈ। ਇਸ ਦੀ ਮਦਦ ਨਾਲ ਗਣਨਾਵਾਂ ਕਰਵਾਈਆਂ ਜਾਂਦੀਆਂ ਹਨ। ਇਸ ਨੂੰ ਰਨ ਬਾਕਸ ਵਿੱਚ calc ਟਾਈਪ ਕਰਕੇ ਖੋਲ੍ਹਿਆ ਜਾ ਸਕਦਾ ਹੈ।