Computer Science ->
Solved Exercise (Old Syllabus) -> Class - 8th (Old Book)
ਪਾਠ - 2
���������. ���������. ��������� ������������ ��������������� ��������� ��������� ������������
ਅਭਿਆਸ (Exercise)
ਯਾਦ ਰੱਖਣ ਯੋਗ ਗੱਲਾਂ
- ਟੇਬਲ ਆਇਤਾਂ ਅਤੇ ਵਰਗਾਂ ਦਾ ਇੱਕ ਜਾਲ ਹੁੰਦਾ ਹੈ। ਇਹ ਰੋਅਜ਼ ਅਤੇ ਕਾਲਮਜ਼ ਵਿੱਚ ਵੰਡਿਆ ਹੁੰਦਾ ਹੈ।
- ਰੋਅਅਤੇ ਕਾਲਮ ਦੇ ਕਾਟ ਖੇਤਰਾਂ ਨੂੰ ਸੈੱਲ ਕਿਹਾ ਜਾਂਦਾ ਹੈ।
- ਤੁਸੀਂ ਟੇਬਲ ਨੂੰ ਡਰਾਅ ਕਰਕੇ ਜਾਂ ਇਨਸਰਟ ਕਰਕੇ ਬਣਾ ਸਕਦੇ ਹੋ।
- ਤੁਸੀਂ ਆਪਣੇ ਡਾਕੂਮੈਂਟਸ ਵਿੱਚ ਕੋਈ ਸੈੱਲ, ਰੋਅ, ਕਾਲਮ ਜਾਂ ਟੇਬਲ ਇਨਸਰਟ ਕਰ ਸਕਦੇ ਹੋ ਅਤੇ ਡਿਲੀਟ ਕਰ ਸਕਦੇ ਹੋ।
- ਤੁਸੀਂ ਆਪਣੇ ਡਾਕੂਮੈਂਟਸ ਵਿੱਚਲੇ ਟੇਬਲ ਨੂੰ ਰਾਈਟ, ਲੈਫਟ ਅਤੇ ਸੈਂਟਰ ਅਲਾਈਨ ਕਰ ਸਕਦੇ ਹੋ।
2) ਸਹੀ ਅਤੇ ਗਲਤ ਦੱਸੋ:-
- ਸੈੱਲ ਕਾਲਮ ਅਤੇ ਰੋਅ ਦਾ ਇੰਟਰਸੈਕਸ਼ਨ ਹੁੰਦਾ ਹੈ।
ਉੱਤਰ:- ਸਹੀ।
- ਜਦੋਂ ਇੱਕ ਵਾਰ ਟੇਬਲ ਤਿਆਰ ਹੋ ਜਾਵੇ ਤਾਂ ਤੁਸੀਂ ਉਸ ਵਿੱਚ ਹੋਰ ਰੋਅਜ਼ ਨਹੀਂ ਜੋੜ ਸਕਦੇ।
ਉੱਤਰ:- ਗਲਤ।
- ਟੇਬਲ ਵਿੱਚ ਪਿੱਛੇ ਜਾਣ ਲਈ Tap ਕੀਅ ਵਰਤੀ ਜਾਂਦੀ ਹੈ।
ਉੱਤਰ:- ਗਲਤ।
- ਤੁਸੀਂ ਟੇਬਲ ਨੂੰ ਸਿਰਫ ਲੇਵਟੀਂ (Horizontal)ਦਿਸ਼ਾ ਵਿੱਚ ਵੰਡ ਸਕਦੇ ਹੋ।
ਉੱਤਰ:- ਸਹੀ।
- ਤਸੀਂ ਆਪਣੇ ਡਾਕੂਮੈਂਟਸ ਵਿਚਲੇ ਟੇਬਲ ਨੂੰ ਰਾਈਟ ਅਲਾਈਨ ਨਹੀਂ ਕਰ ਸਕਦੇ।
ਉੱਤਰ:- ਗਲਤ।
- ਟੇਬਲ ਵਿੱਚ ਅੱਗੇ ਜਾਣ ਲਈ ............... ਕੀਅ ਵਰਤੀ ਜਾਂਦੀ ਹੈ।
ਉੱਤਰ:- Tab (ਟੈਬ)
- ਡਿਲੀਟ ਕੀਤੀ ਗਈ ਰੋਅ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਕੰਟਰੋਲ ਕੀਅ ਨਾਲ ............ ਕੀਅ ਦਬਾਈ ਜਾਂਦੀ ਹੈ।
ਉੱਤਰ:- Z
- ਰੋਅ ਅਤੇ ਕਾਲਮ ਦੇ ਕਾਟ-ਖੇਤਰ ਨੂੰ ............ ਕਹਿੰਦੇ ਹਨ।
ਉੱਤਰ:- ਸੈੱਲ
- ਤੁਸੀਂ ........... ਅਤੇ ............ ਦੀ ਵਰਤੋਂ ਕਰਕੇ ਟੇਬਲ ਤਿਆਰ ਕਰ ਸਕਦੇ ਹੋ।
ਉੱਤਰ:- ਰੋਅ, ਕਾਲਮ
- ਟੇਬਲ ਵਿੱਚ ਟੈਕਸਟ ਨੂੰ ............ ਵੱਖ-ਵੱਖ ਤਰੀਕਿਆਂ ਰਾਹੀਂ ਅਲਾਈਨ ਕੀਤਾ ਜਾ ਸਕਦਾ ਹੈ।
ਉੱਤਰ:- ਤਿੰਨ (ਲੈਫਟ, ਰਾਈਟ, ਸੈਂਟਰ)
4) ਸਹੀ ਮਿਲਾਨ ਕਰੋ:-
Column A | Column B |
---|
ਸੈੱਲਾਂ ਨੂੰ ਜੋੜਨਾ (ਮਰਜ ਸੈੱਲ) | ਕਾਲਮਜ਼ ਦੀ ਇੱਕੋ-ਜਿਹੀ ਚੌੜਾਈ ਬਣਾਉਣ ਲਈ |
Ctrl+Z | ਪਿਛਲੀ ਦਿਸ਼ਾ |
ਡਿਸਟਰੀਬਿਊਟ ਕਾਲਮ | ਡਿਲੀਟ ਕੀਤੀ ਰੋਅ ਵਾਪਸ ਬੁਲਾਉਣ ਲਈ |
ਸ਼ਿਫਟ ਟੈਬ | ਰੋਅ ਅਤੇ ਕਾਲਮ ਦਾ ਕਾਟ ਖੇਤਰ |
ਸੈੱਲ | ਦੋ ਜਾਂ ਦੋ ਤੋਂ ਵੱਧ ਸੈੱਲ ਇਕੱਠੇ ਕਰਨਾ |
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column A | Column B |
---|
ਸੈੱਲਾਂ ਨੂੰ ਜੋੜਨਾ (ਮਰਜ ਸੈੱਲ) | ਦੋ ਜਾਂ ਦੋ ਤੋਂ ਵੱਧ ਸੈੱਲ ਇਕੱਠੇ ਕਰਨਾ |
Ctrl+Z | ਡਿਲੀਟ ਕੀਤੀ ਰੋਅ ਵਾਪਸ ਬੁਲਾਉਣ ਲਈ |
ਡਿਸਟਰੀਬਿਊਟ ਕਾਲਮ | ਕਾਲਮਜ਼ ਦੀ ਇੱਕੋ ਜਿਹੀ ਚੌੜਾਈ ਬਣਾਉਣ ਲਈ |
ਸ਼ਿਫਟ ਟੈਬ | ਪਿਛਲੀ ਦਿਸ਼ਾ |
ਸੈੱਲ | ਰੋਅ ਅਤੇ ਕਾਲਮ ਦਾ ਕਾਟ ਖੇਤਰ |
5) ਪ੍ਰਸ਼ਨਾਂ ਦੇ ਉੱਤਰ ਦਿਉ:-
- ਐੱਮ. ਐੱਸ. ਵਰਡ ਵਿੱਚ ਟੇਬਲ ਬਣਾਉਣ ਦੇ ਵੱਖ-ਵੱਖ ਤਰੀਕੇ ਕਿਹੜੇ ਹਨ? ਕਿਸੇ ਇੱਕ ਤਰੀਕੇ ਰਾਹੀਂ ਟੇਬਲ ਬਣਾਉਣ ਦੇ ਸਟੈੱਪ ਲਿਖੋ।
ਉੱਤਰ:- ਐੱਮ. ਐੱਸ. ਵਰਡ ਵਿੱਚ ਹੇਠਾਂ ਦਿੱਤੇ ਦੋ ਤਰੀਕਿਆਂ ਨਾਲ ਟੇਬਲ ਬਣਾ ਸਕਦੇ ਹੋ: -
- ਟੇਬਲ ਡਰਾਅ ਕਰਨਾ
- ਟੇਬਲ ਇਨਸਰਟ ਕਰਨਾ
ਟੇਬਲ ਇਨਸਰਟ ਕਰਨ ਲਈ ਸਟੈੱਪ ਹੇਠਾਂ ਦਿੱਤੇ ਗਏ ਹਨ: -
- ਕਰਸਰ ਨੂੰ ਉਸ ਥਾਂ ਉੱਤੇ ਰੱਖੋ ਜਿੱਥੇ ਤੁਸੀਂ ਟੇਬਲ ਬਣਾਉਣਾ ਚਾਹੁੰਦੇ ਹੋ।
- Table → Insert → Table ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। Insert Table ਡਾਇਲਾਗ ਬਾਕਸ ਖੁੱਲ੍ਹੇਗਾ।
- ਇਸ ਡਾਇਲਾਗ ਬਾਕਸ ਵਿੱਚ ਕਾਲਮਾਂ ਅਤੇ ਰੋਅਜ਼ ਦੀ ਗਿਣਤੀ ਭਰੋ ਅਤੇ OK ਬਟਨ ਉੱਤੇ ਕਲਿੱਕ ਕਰੋ। ਟੇਬਲ ਡਾਕੂਮੈਂਟ ਵਿੱਚ ਦਾਖਲ ਹੋ ਜਾਵੇਗਾ।
- ਤੁਸੀਂ ਟੇਬਲ ਦੀ ਅਲਾਈਨਮੈਂਟ ਕਿਵੇਂ ਬਦਲ ਸਕਦੇ ਹੋ?
ਉੱਤਰ:- ਟੇਬਲ ਦੀ ਅਲਾਈਨਮੈਂਟ ਬਦਲਣ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
- ਜਿਸ ਵੀ ਟੇਬਲ ਦੀ ਅਲਾਈਨਮੈਂਟ ਬਦਲਣਾ ਚਾਹੁੰਦੇ ਹੋ ਉਸਦੇ ਕਿਸੇ ਵੀ ਸੈੱਲ ਵਿੱਚ ਕਲਿੱਕ ਕਰਕੇ ਮਾਊਸ ਦਾ ਸੱਜਾ ਬਟਨ ਦਬਾਓ। ਇੱਕ ਸ਼ਾਟਰਕੱਟ ਮੀਨੂੰ ਖੁਲ੍ਹੇਗਾ।
- ਸ਼ਾਰਟਕੱਟ ਮੀਨੂੰ ਵਿੱਚੋਂ Table Properties ਕਮਾਂਡ ਉੱਤੇ ਕਲਿੱਕ ਕਰੋ। Table Properties ਡਾਇਲਾਗ ਬਾਕਸ ਖੁੱਲ੍ਹੇਗਾ।
- ਇਸ ਡਾਇਲਾਗ ਬਾਕਸ ਦੇ Table ਟੈਬ ਉੱਤੇ ਕਲਿੱਕ ਕਰੋ ਅਤੇ ਦਿੱਤੀਆਂ ਹੋਈਆਂ ਤਿੰਨ ਅਲਾਈਨਮੈਂਟ ਖੱਬੇ, ਵਿਚਕਾਰ ਅਤੇ ਸੱਜੇ (Left, Center and Right) ਵਿੱਚੋਂ ਇੱਕ ਨੂੰ ਚੁਣੋ ਅਤੇ Ok ਬਟਨ ਉੱਤੇ ਕਲਿੱਕ ਕਰੋ।
- ਟੇਬਲ ਦੇ ਸੈੱਲਾਂ ਨੂੰ ਵੰਡਣ (ਸਪਲਿਟ ਕਰਨ) ਅਤੇ ਜੋੜਨ (ਮਰਜ ਕਰਨ) ਦੇ ਸਟੈੱਪ ਲਿਖੋ।
ਉੱਤਰ:- ਟੇਬਲ ਦੇ ਸੈੱਲਾਂ ਨੂੰ ਵੰਡਣ (ਸਪਲਿਟ ਕਰਨ) ਅਤੇ ਜੋੜਨ (ਮਰਜ ਕਰਨ) ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
- ਟੇਬਲ ਦੇ ਸੈੱਲਾਂ ਨੂੰ ਵੰਡਣਾ: -
- ਕਰਸਰ ਨੂੰ ਟੇਬਲ ਦੇ ਉਸ ਸੈੱਲ ਉੱਤੇ ਲੈ ਜਾਵੋ ਜਿਸ ਨੂੰ ਵੰਡਣਾ ਚਾਹੁੰਦ ਹੋ।
- Table → Split Cells... ਮੀਨੂੰ ਕਮਾਂਡ ਉੱਤੇ ਮਾਊਸ ਦਾ ਖੱਬਾ ਬਟਨ ਕਲਿੱਕ ਕਰੋ। ਹੇਠਾਂ ਦਿਖਾਏ ਅਨੁਸਾਰ Split Cells ਡਾਇਲਾਗ ਬਾਕਸ ਨਜ਼ਰ ਆਵੇਗਾ।
ਚਿੱਤਰ:- ਸਪਲਿਟ ਸੈੱਲਸ ਡਾਇਲਾਗ ਬਾਕਸ
- ਕਾਲਮਾਂ ਅਤੇ ਰੋਅਜ਼ ਦੀ ਲੋੜੀਂਦੀ ਗਿਣਤੀ ਭਰੋ।
- OK ਬਟਨ ਉੱਤੇ ਕਲਿੱਕ ਕਰੋ। ਚੁਣਿਆ ਹੋਇਆ ਸੈੱਲ ਨਿਰਧਾਰਿਤ ਕਾਲਮਾਂ ਅਤੇ ਰੋਅਜ਼ ਵਿੱਚ ਵੰਡਿਆ ਜਾਵੇਗਾ।
- ਟੇਬਲ ਦੇ ਸੈੱਲਾਂ ਨੂੰ ਜੋੜਨਾ: -
- ਉਹ ਸੈੱਲ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਜੋੜਨਾ ਜਾਂ ਇੱਕੱਠਾ ਕਰਨਾ ਚਾਹੁੰਦੇ ਹੋ।
- Table → Merge Cells ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਇਸ ਤਰ੍ਹਾਂ ਸਿਲੈਕਟ ਕੀਤੇ ਹੋਏ ਸਾਰੇ ਸੈੱਲ ਜੁੜ ਕੇ ਇੱਕ ਹੀ ਸੈੱਲ ਦਾ ਰੂਪ ਲੈ ਲੈਣਗੇ।
- ਕੀ ਵਾਪਰਦਾ ਹੈ ਜਦੋਂ ਤੁਸੀਂ ਕਿਸੇ ਇੱਕ ਰੋਅ ਵਾਲੇ ਟੇਬਲ ਨੂੰ ਵੰਡ ਦਿੰਦੇ ਹੋ?
ਉੱਤਰ:- ਜੇਕਰ ਤੁਸੀਂ ਇੱਕ ਰੋਅ ਵਾਲੇ ਟੇਬਲ ਨੂੰ ਵੰਡ ਦਿੰਦੇ ਹੋ ਤਾਂ ਇਹ ਇੱਕ ਲਾਈਨ ਹੇਠਾਂ ਵੱਲ ਨੂੰ ਖਿਸਕ ਜਾਂਦਾ ਹੈ ਅਤੇ ਇਸਦੇ ਉੱਪਰ ਇੱਕ ਖਾਲੀ ਲਾਈਨ (ਸਪੇਸ) ਰਹਿ ਜਾਂਦੀ ਹੈ।
- ਤੁਸੀਂ ਆਪਣੇ ਟੇਬਲ ਨੂੰ ਬਾਰਡਰ ਐਂਡ ਸ਼ੇਡਿੰਗ ਇਫੈਕਟ ਕਿਵੇਂ ਦੇਵੋਗੇ?
ਉੱਤਰ:- ਟੇਬਲ ਨੂੰ ਬਾਰਡਰ ਐਂਡ ਸ਼ੇਡਿੰਗ ਇਫੈਕਟ ਦੇਣ ਲਈ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
- Format → Borders and Shading ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਹੇਠਾਂ ਦਿਖਾਏ ਅਨੁਸਾਰ Borders and Shading ਡਾਇਲਾਗ ਬਾਕਸ ਨਜ਼ਰ ਆਵੇਗਾ।
ਚਿੱਤਰ:- ਬਾਰਡਰਸ ਐਂਡ ਸ਼ੇਡਿੰਗ ਡਾਇਲਾਗ ਬਾਕਸ
- ਟੇਬਲ ਨੂੰ ਬਾਰਡਰ ਲਗਾਉਣਾ: -
- ਬਾਰਡਰ ਟੈਬ ਵਿੱਚ ਦਿੱਤੇ ਗਏ ਵੱਖ-ਵੱਖ ਆਪਸ਼ਨ, ਜਿਵੇਂ ਕਿ ਸੈਟਿੰਗ (Setting), ਬਾਰਡਰ ਦਾ ਸਟਾਇਲ (Style), ਬਾਰਡਰ ਦਾ ਰੰਗ (Color), ਬਾਰਡਰ ਦੀ ਚੌੜਾਈ (Width) ਆਦਿ ਨੂੰ ਆਪਣੀ ਜ਼ਰੂਰ ਜਾਂ ਪਸੰਦ ਅਨੁਸਾਰ ਚੁਣੋ।
- ਓਕੇ (OK) ਬਟਨ ਉੱਤੇ ਕਲਿੱਕ ਕਰੋ। ਤੁਹਾਡੇ ਟੇਬਲ ਨੂੰ ਚੁਣੇ ਹੋਏ ਆਪਸ਼ਨਾਂ ਦੇ ਅਨੁਸਾਰ ਬਾਰਡਰ ਲੱਗ ਜਾਵੇਗਾ।
- ਟੇਬਲ ਨੂੰ ਸ਼ੇਡਿੰਗ ਇਫੈਕਟ ਦੇਣਾ: -
- Borders and Shading ਡਾਇਲਾਗ ਬਾਕਸ ਦੇ Shading ਟੈਬ ਉੱਤੇ ਕਲਿੱਕ ਕਰੋ।
- ਟੇਬਲ ਵਿੱਚ ਭਰੇ ਜਾਣ ਵਾਲੇ ਰੰਗ (Fill) ਜਾਂ ਪੈਟਰਨ (Pattern) ਦੇ ਸਟਾਇਲ (Style) ਅਤੇ ਰੰਗ (Color) ਦੀ ਚੋਣ ਕਰੋ।
- ਓ.ਕੇ (OK) ਬਟਨ ਉੱਤੇ ਕਲਿੱਕ ਕਰੋ। ਚੁਣੇ ਗਏ ਆਪਸ਼ਨਾਂ ਦੇ ਅਨੁਸਾਰ ਟੇਬਲ ਉੱਤੇ ਸ਼ੇਡਿੰਗ ਇਫੈਕਟ ਲੱਗ ਜਾਵੇਗਾ।
- ਕੀ ਵਾਪਰਦਾ ਹੈ ਜਦੋਂ ਤੁਸੀਂ ਆਪਣੇ ਟੇਬਲ ਨੂੰ ਜਸਟੀਫਾਈ ਕਰਦੇ ਹੋ?
ਉੱਤਰ:- ਟੇਬਲ ਨੂੰ ਖੱਬੇ, ਸੈਂਟਰ ਅਤੇ ਸੱਜੇ ਤਾਂ ਸਥਾਪਿਤ ਕੀਤਾ ਜਾ ਸਕਦਾ ਹੈ, ਪਰ ਇਸਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਜੇਕਰ ਫਿਰ ਵੀ ਤੁਸੀਂ ਟੇਬਲ ਨੂੰ ਜਸਟੀਫਾਈ ਕਰਦੇ ਹੋ ਤਾਂ ਇਹ ਖੱਬੇ ਪਾਸੇ ਅਲਾਈਨ ਹੋ ਜਾਵੇਗਾ।