Computer Science ->
Solved Exercise (Old Syllabus) -> Class - 8th (Old Book)
ਪਾਠ - 3
���������. ������. ��������� : ��������� ���������
ਅਭਿਆਸ (Exercise)
ਯਾਦ ਰੱਖਣ ਯੋਗ ਗੱਲਾਂ
- ਮੇਲ ਮਰਜ ਇੱਕ ਅਜਿਹੀ ਵਿਸ਼ੇਸ਼ਤਾ ਹੈ ਜਿਸ ਰਾਹੀਂ ਅਸੀਂ ਇੱਕੋ ਸੂਚਨਾ ਨੂੰ ਵੱਖ-ਵੱਖ ਪਤਿਆਂ ਵਾਲੇ ਲੋਕਾਂ ਨੂੰ ਭੇਜ ਸਕਦੇ ਹੋ ਜੋ ਵੱਖ-ਵੱਖ ਥਾਵਾਂ ਉੱਤੇ ਰਹਿੰਦੇ ਹਨ।
- ਮੇਲ ਮਰਜ ਵਿੱਚ ਦੋ ਡਾਕੂਮੈਂਟਸ ਹੁੰਦੇ ਹਨ, ਇੱਕ ਮੁੱਖ-ਡਾਕੂਮੈਂਟ ਅਤੇ ਦੂਸਰਾ ਡਾਟਾ ਸੋਰਸ।
- ਡਾਟਾ ਸੋਰਸ ਵਿੱਚ ਮੇਲਿੰਗ ਸੂਚੀ ਹੁੰਦੀ ਹੈ, ਜਿਵੇਂ ਕਿ ਨਾਮ, ਪਤਾ, ਸ਼ਹਿਰ, ਪਿੰਨ, ਟੈਲੀਫੋਨ ਨੰਬਰ ਆਦਿ। ਇਹ ਸੂਚੀ ਮੁੱਖ ਡਾਕੂਮੈਂਟਸ ਵਿੱਚ ਭਰੀ ਜਾਂਦੀ ਹੈ।
- ਮੁੱਖ-ਡਾਕੂਮੈਂਟ ਵਿੱਚ ਸੰਦੇਸ਼ ਹੁੰਦਾ ਹੈ ਜੋ ਤੁਸੀਂ ਸਾਰੇ ਪਤਿਆਂ ਉੱਤੇ ਭੇਜਣਾ ਚਾਹੁੰਦੇ ਹੋ।
- ਡਾਟਾ ਸੋਰਸ ਅਤੇ ਮੁੱਖ ਡਾਕੂਮੈਨਟਸ ਨੂੰ ਜੋੜਨ ਲਈ ............... ਵਰਤੀ ਜਾਂਦੀ ਹੈ।
ਉੱਤਰ:- ਮੇਲ ਮਰਜ
- ............ ਵਿੱਚ ਮੇਲਿੰਗ ਸੂਚੀ ਹੁੰਦੀ ਹੈ।
ਉੱਤਰ:- ਡਾਟਾ ਸੋਰਸ
- ਮੁੱਖ ਡਾਕੂਮੈਂਟਸ ਵਿੱਚ ............. ਹੁੰਦੀ ਹੈ ਜੋ ਤੁਸੀਂ ਸਾਰਿਆਂ ਪਤਿਆਂ ਉੱਤੇ ਭੇਜਣੀ ਹੈ।
ਉੱਤਰ:- ਸੰਦੇਸ਼
- ਵਰਡ ਵਿੱਚ ਮਰਜ਼ਡ ਫੀਲਡ ............. ਚਿਨ੍ਹਾਂ ਨਾਲ ਸ਼ੁਰੂ ਅਤੇ ਬੰਦ ਹੁੰਦੀ ਹੈ।
ਉੱਤਰ:- << >>
2) ਸਹੀ ਅਤੇ ਗਲਤ ਦੱਸੋ:-
- ਡਾਟਾ ਸੋਰਸ ਨੂੰ ਮੁੱਖ ਡਾਕੂਮੈਂਟਸ ਨਾਲ ਜੋੜਨ ਲਈ, ਐੱਮ. ਐੱਸ. ਵਰਡ ਵਿੱਚ ਡਾਟਾ ਸੋਰਸ ਜ਼ਰੂਰ ਖੁੱਲ੍ਹੀ ਹੋਣੀ ਚਾਹੀਦੀ ਹੈ।
ਉੱਤਰ:- ਸਹੀ।
- ਮੇਲ ਮਰਜ ਦੀ ਮਦਦ ਨਾਲ ਤੁਸੀਂ ਮੇਲਿੰਗ ਲੇਬਲ ਨਹੀਂ ਤਿਆਰ ਕਰ ਸਕਦੇ।
ਉੱਤਰ:- ਗਲਤ।
- ਤੁਸੀਂ ਡਾਟਾ ਸੋਰਸ ਵਿਚਲੀ ਸੂਚਨਾ ਨੂੰ ਨਹੀਂ ਬਦਲ ਸਕਦੇ।
ਉੱਤਰ:- ਗਲਤ।
- ਤੁਸੀਂ ਮਰਜ ਫੀਲਡ ਨੂੰ ਮੁੱਖ ਡਾਕੂਮੈਂਟਸ ਵਿੱਚ ਕਿਧਰੇ ਵੀ ਨਹੀਂ ਰੱਖ ਸਕਦੇ।
ਉੱਤਰ:- ਗਲਤ।
3) ਪ੍ਰਸ਼ਨਾਂ ਦੇ ਉੱਤਰ ਦਿਉ:-
- ਸ਼ਬਦ ਮੇਲ ਮਰਜ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ:- ਮੇਲ ਮਰਜ - ਇਹ ਮਾਈਕ੍ਰੋਸਾਫਡ ਵਰਡ ਦੀ ਇੱਕ ਅਜਿਹੀ ਵਿਸ਼ੇਸ਼ਤਾ ਹੈ ਜੋ ਸਾਨੂੰ ਇੱਕ ਮੇਨ ਡਾਕੂਮੈਂਟ ਅਤੇ ਡਾਟਾ ਸੋਰਸ ਨੂੰ ਮਿਲਾ ਕੇ ਬਹੁਤ ਸਾਰੇ ਡਾਕੂਮੈਂਟ ਬਣਾਉਣ ਵਿੱਚ ਮਦਦ ਕਰਦੀ ਹੈ। ਇਸ ਵਿੱਚ ਮੇਨ ਡਾਕੂਮੈਂਟ ਨੂੰ ਸਾਂਝੀਆਂ ਮਰਜ ਫੀਲਡ ਰਾਹੀਂ ਡਾਟਾ ਸੋਰਸ ਨਾਲ ਜੋੜਿਆ ਜਾਂਦਾ ਹੈ। ਇਸ ਰਾਹੀਂ ਅਸੀਂ ਫਾਰਮ ਲੈਟਰ (Form Letters), ਮੇਲਿੰਗ ਲੇਬਲ (Mailing Labels) ਅਤੇ ਐਨਵੇਲਪ (Envelops) ਆਦਿ ਕਈ ਪ੍ਰਕਾਰ ਦੇ ਡਾਕੂਮੈਂਟ ਤਿਆਰ ਕਰ ਸਕਦੇ ਹਾਂ। ਇਸ ਪ੍ਰਕਾਰ ਇਹ ਸਾਡੇ ਸਮੇਂ ਅਤੇ ਊਰਜਾ ਦੀ ਬਚਤ ਕਰਦੀ ਹੈ।
- ਡਾਟਾ ਸੋਰਸ ਕੀ ਹੈ?
ਉੱਤਰ:- ਡਾਟਾ ਸੋਰਸ - ਇਹ ਵੱਖ-ਵੱਖ ਪਤਿਆਂ ਦੀ ਇੱਕ ਸੂਚੀ ਹੁੰਦੀ ਹੈ, ਜਿਸ ਦਾ ਪ੍ਰਯੋਗ ਮੇਨ ਡਾਕੂਮੈਂਟ ਵਿੱਚ ਵੱਖ-ਵੱਖ ਡਾਕੂਮੈਂਟ ਤਿਆਰ ਕਰਨ ਲਈ ਕੀਤਾ ਜਾਂਦਾ ਹੈ। ਇਸ ਵਿੱਚ ਡਾਟਾ, ਫੀਲਡ ਦੇ ਨਾਮ ਨਾਲ ਸਾਰਨੀਬੱਧ ਰੂਪ ਵਿੱਚ ਸੰਗਠਿਤ ਹੁੰਦਾ ਹੈ। ਉਦਾਹਰਣ ਵੱਜੋਂ ਇਸ ਸੂਚੀ ਵਿੱਚ ਨਾਮ, ਪਤਾ, ਸ਼ਹਿਰ, ਪਿੰਨ ਕੋਡ, ਟੈਲੀਫੋਨ ਨੰਬਰ ਆਦਿ ਸ਼ਾਮਿਲ ਹੁੰਦੇ ਹਨ।
- ਮੇਲ ਮਰਜ ਨਾਲ ਸਬੰਧਿਤ ਮੁੱਢਲੇ ਸਟੈੱਪ ਦੱਸੋ।
ਉੱਤਰ:- ਮੇਲ ਮਰਜ ਨਾਲ ਸਬੰਧਿਤ ਤਿੰਨ ਮੁੱਢਲੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
- ਮੁੱਖ ਡਾਕੂਮੈਂਟ ਬਣਾਉਣਾ
- ਡਾਟਾ ਸੋਰਸ ਨਿਰਧਾਰਿਤ ਕਰਨਾ
- ਡਾਟਾ ਸੋਰਸ ਨੂੰ ਮੁੱਖ ਡਾਕੂਮੈਂਟ ਵਿੱਚ ਮਿਲਾਉਣਾ।
- ਰਿਸਿਪਿਅੰਟ ਸੂਚੀ ਕੀ ਹੈ? ਤੁਸੀਂ ਮੁੱਖ-ਡਾਕੂਮੈਂਟ ਦੀ ਰਿਸਿਪਿਅੰਟ ਸੂਚੀ ਕਿਵੇਂ ਤਿਆਰ ਕਰ ਸਕਦੇ ਹੋ?
ਉੱਤਰ:- ਰਿਸਿਪਿਅੰਟ ਸੂ
ਚੀ - ਇਹ ਡਾਕੂਮੈਂਟ ਨੂੰ ਪ੍ਰਾਪਤ ਕਰਨ ਵਾਲੀਆਂ ਦੀ ਇੱਕ ਅਜਿਹੀ ਸੂਚੀ ਹੁੰਦੀ ਹੈ ਜਿਸ ਵਿੱਚ ਪ੍ਰਾਪਤ ਕਰਤਾ ਦੇ ਨਾਮ ਅਤੇ ਪਤੇ ਸ਼ਾਮਿਲ ਹੁੰਦੇ ਹਨ। ਇਸ ਵਿੱਚੋਂ ਦਾਖਲ ਕਿਤੇ ਰਿਕਾਰਡ ਚੁਣੇ, ਹਟਾਏ ਅਤੇ ਲੱਭੇ ਜਾ ਸਕਦੇ ਹਨ। ਇਹਨਾਂ ਰਿਕਾਰਡਾਂ ਵਿੱਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ।
ਮੁੱਖ-ਡਾਕੂਮੈਂਟ ਦੀ ਰਿਸਿਪਿਅੰਟ ਸੂਚੀ ਤਿਆਰ ਕਰਨ ਲਈ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
- ਨਵੀਂ ਮੇਲਿੰਗ ਲਿਸਟ ਜਾਂ ਰਿਸਿਪਿਅੰਟ ਸੂਚੀ ਤਿਆਰ ਕਰਨ ਲਈ Select Recipient ਭਾਗ ਤੋਂ Type the New List ਨਾਮਕ ਰੇਡਿਓ ਬਟਨ ਨੂੰ ਸਿਲੈਕਟ ਕਰੋ। ਸਕਰੀਨ ਉੱਤੇ New Address List ਡਾਇਲਾਗ ਬਾਕਸ ਨਜ਼ਰ ਆਵੇਗਾ।
- ਫੀਲਡਾਂ ਨੂੰ ਵਧਾਉਣ ਜਾਂ ਘਟਾਉਣ ਲਈ Customized ਬਟਨ ਉੱਤੇ ਕਲਿੱਕ ਕਰੋ।
- ਸਬੰਧਿਤ ਫੀਲਡਾਂ ਵਿੱਚ ਡਾਟਾ ਦਾਖਲ ਕਰੋ ਅਤੇ New Entry ਬਟਨ ਉੱਤੇ ਕਲਿੱਕ ਕਰੋ।
- ਹੋਰ ਰਿਕਾਰਡ ਦਾਖਲ ਕਰਨ ਲਈ ਸਟੈੱਪ ਤਿੰਨ ਨੂੰ ਮੁੜ ਦੁਹਰਾਓ।
- ਰਿਕਾਰਡ ਦਾਖਲ ਕਰਨ ਤੋਂ ਬਾਅਦ Close ਬਟਨ ਉੱਤੇ ਕਲਿੱਕ ਕਰੋ। ਹੁਣ ਤੁਹਾਡੇ ਸਾਹਮਣੇ Save Address List ਬਾਕਸ ਨਜ਼ਰ ਆਵੇਗਾ।
- File Name ਟੈਕਸਟ ਬਾਕਸ ਵਿੱਚ ਨਾਮ ਭਰੋ ਅਤੇ Save ਬਟਨ ਉੱਤੇ ਕਲਿੱਕ ਕਰੋ। ਰਿਕਾਰਟ ਸੇਵ ਹੋ ਜਾਵੇਗਾ ਅਤੇ ਮੇਲ ਮਰਜ ਰਿਸਿਪਿਅੰਟਸ ਡਾਇਲਾਗ ਬਾਕਸ ਤੁਹਾਡੇ ਸਾਹਮਣੇ ਆ ਜਾਵੇਗਾ। ਇਸ ਵਿੱਚ ਤੁਹਾਡੇ ਦੁਆਰਾ ਦਾਖਿਲ ਕੀਤੇ ਸਾਰੇ ਰਿਕਾਰਡ ਹੋਣਗੇ।