Computer Science ->
Solved Exercise (Old Syllabus) -> Class - 8th (Old Book)
ਪਾਠ - 4
������������������������ ��������� ���������������������������
ਅਭਿਆਸ (Exercise)
ਯਾਦ ਰੱਖਣ ਯੋਗ ਗੱਲਾਂ
- ਗ੍ਰਾਫਿਕਸ ਵਿੱਚ ਫੋਟੋਆਂ, ਕਲਿੱਪ ਆਰਟ, ਆਈਕਨ, ਬੈਕ ਗ੍ਰਾਊਂਡ ਅਤੇ ਬੁਲਟ ਆਦਿ ਨੂੰ ਭਰਿਆ ਜਾ ਸਕਦਾ ਹੈ
- ਗ੍ਰਾਫਿਕਸ ਇਮੇਜ ਦੋ ਤਰ੍ਹਾਂ ਦੇ ਹੁੰਦੇ ਹਨ - ਵੈਕਟਰ ਇਮੇਜ ਅਤੇ ਬਿੱਟਮੈਪ ਇਮੇਜ।
- ਗ੍ਰਾਫਿਕਸ ਦਿਖਾਉਣ ਲਈ GIF, JPEG, BMP ਅਤੇ PDF ਫਾਰਮੈਟ ਵਰਤੇ ਜਾਂਦੇ ਹਨ।
- ਮਲਟੀਮੀਡੀਆਂ ਵੱਖ-ਵੱਖ ਮੀਡੀਆ ਦਾ ਇਕੱਠ ਹੈ।
- ਮਲਟੀਮੀਡੀਆ ਵਿੱਚ ਇਮੇਜ, ਵੀਡਿਓ, ਆਵਾਜ਼, ਟੈਕਸਟ ਅਤੇ ਐਨੀਮੇਸ਼ਨ ਸ਼ਾਮਲ ਹੁੰਦੇ ਹਨ।
- ਆਡੀਓ (ਆਵਾਜ਼) ਫਾਰਮੈਟ ਦੋ ਤਰ੍ਹਾਂ ਦੇ ਹੁੰਦੇ ਹਨ। ਇਹ ਹਨ - MIDI ਅਤੇ ਡਿਜ਼ਿਟਲ ਆਡੀਓ ਫਾਰਮੈਟ।
1) ਸਹੀ ਅਤੇ ਗਲਤ ਦੱਸੋ:-
- ਵੱਖ-ਵੱਖ ਮੀਡੀਆ ਦੇ ਇਕੱਠ ਨੂੰ ਮਲਟੀਮੀਡੀਆ ਕਿਹਾ ਜਾਂਦਾ ਹੈ।
ਉੱਤਰ:- ਸਹੀ।
- ਮਲਟੀਮੀਡੀਆ ਵਿੱਚ ਤਸਵੀਰਾਂ ਗਤੀਮਾਨ ਕੀਤੀਆਂ ਜਾ ਸਕਦੀਆਂ ਹਨ ਤੇ ਸਰੋਤਿਆਂ ਨੂੰ ਆਵਾਜ਼ ਵੀ ਸੁਣਾਈ ਜਾ ਸਕਦੀ ਹੈ।
ਉੱਤਰ:- ਸਹੀ।
- ਬਿੱਟਮੈਪ ਇਮੇਜ ਦਾ ਆਕਾਰ ਵੈਕਟਰ ਇਮੇਜ ਨਾਲੋਂ ਛੋਟਾ ਹੁੰਦਾ ਹੈ।
ਉੱਤਰ:- ਗਲਤ।
- ਮਲਟੀਮੀਡੀਆ ਵਿੱਚ ਵੱਧ ਤੋਂ ਵੱਧ ਟੈਕਸਟ ਭਰਿਆ ਹੋਣਾ ਚਾਹੀਦਾ ਹੈ।
ਉੱਤਰ:- ਗਲਤ।
2) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ:-
- ਗ੍ਰਾਫਿਕਸ ਕੀ ਹਨ?
ਉੱਤਰ:- ਗ੍ਰਾਫਿਕਸ ਦਾ ਅਰਥ ਹੈ - ਤਸਵੀਰਾਂ। ਗ੍ਰਾਫਿਕਸ ਵਿੱਚ ਹੇਠਾਂ ਲਿਖੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ: -
- ਫੋਟੋਆਂ (Images)
- ਕਲਿੱਪ ਆਰਟ (Clip Art)
- ਆਈਕਨ (Icon)
- ਬੈਕਗ੍ਰਾਊਂਡ (Background)
- ਬੁਲੇਟਸ (Bullets)
- ਮਲਟੀਮੀਡੀਆ ਕੀ ਹੁੰਦਾ ਹੈ?
ਉੱਤਰ:- ਮਲਟੀਮੀਡੀਆ:- ਮਲਟੀ ਤੋਂ ਭਾਵ ਹੈ - ਜ਼ਿਆਦਾ ਅਤੇ ਮੀਡੀਆ ਤੋਂ ਭਾਵ ਹੈ - ਮਾਧਿਅਮ। ਇੰਝ ਮਲਟੀਮੀਡੀਆ ਦਾ ਅਰਥ ਹੋਇਆ - ਇਕ ਤੋਂ ਵੱਧ ਮਾਧਿਅਮ। ਦੂਸਰੇ ਸ਼ਬਦਾਂ ਵਿੱਚ ਮਲਟੀਮੀਡੀਆ ਦਾ ਅਰਥ ਹੈ ਬਹੁਤ ਸਾਰੇ ਮੀਡੀਆ ਦਾ ਇਕੱਠ।
- ਮਲਟੀਮੀਡੀਆ ਬਣਾਉਣ ਵਾਲੇ ਵੱਖ-ਵੱਖ ਮੀਡੀਆ ਦੇ ਨਾਮ ਦੱਸੋ।
ਉੱਤਰ:- ਮਲਟੀਮੀਡੀਆ ਬਣਾਉਣ ਵਾਲੇ ਵੱਖ-ਵੱਖ ਮੀਡੀਆ ਦੇ ਨਾਮ ਹਨ: - ਤਸਵੀਰਾਂ, ਚਿੱਤਰ, ਟੈਕਸਟ, ਆਵਾਜ਼, ਮੂਵੀ ਆਦਿ।
- ਮਲਟੀਮੀਡੀਆ ਲਈ ਕਿਹੜੇ-ਕਿਹੜੇ ਹਾਰਡਵੇਅਰ ਦੀ ਲੋੜ ਪੈਂਦੀ ਹੈ?
ਉੱਤਰ:- ਮਲਟੀਮੀਡੀਆ ਲਈ ਜ਼ਰੂਰੀ ਹਾਰਡਵੇਅਰ ਹੇਠਾਂ ਲਿਖੇ ਅਨੁਸਾਰ ਹਨ: -
- ਸਾਊਂਡ ਕਾਰਡ
- ਮੋਂਨੀਟਰ
- ਸੀ.ਡੀ. ਰੋਮ ਡਰਾਈਵ
- ਮਾਇਕ੍ਰੋਫੋਨ
- ਵੈੱਬ ਜਾਂ ਡਿਜਿਟਲ ਕੈਮਰਾ
- ਹੈੱਡ ਫੋਨ ਆਦਿ।
- ਵੱਖ-ਵੱਖ ਪ੍ਰਕਾਰ ਦੀਆਂ ਮਲਟੀਮੀਡੀਆ ਪ੍ਰੈਜ਼ਨਟੇਸ਼ਨ ਦੀ ਸੂਚੀ ਬਣਾਉ।
ਉੱਤਰ:- ਮਲਟੀਮੀਡੀਆ ਪ੍ਰੈਜ਼ਨਟੇਸ਼ਨ ਕਈ ਪ੍ਰਕਾਰ ਦੀਆਂ ਹੋ ਸਕਦੀਆਂ ਹਨ। ਇਹਨਾਂ ਵਿੱਚੋਂ ਕੁਝ ਹੇਠਾਂ ਲਿਖੇ ਅਨੁਸਾਰ ਹਨ: -
- ਸਲਾਈਡ ਪ੍ਰੈਜ਼ਨਟੇਸ਼ਨ (Slide Presentation)
- ਪ੍ਰੈਜ਼ਨਟੇਸ਼ਨ (Presentation)
- ਵੈੱਬ ਪੇਜ (Web Page) ਆਦਿ।
- ਮਲਟੀਮੀਡੀਆ ਪ੍ਰੈਜ਼ਨਟੇਸ਼ਨ ਤਿਆਰ ਕਰਦੇ ਸਮੇਂ ਕਿਹੜੀਆਂ - ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਉੱਤਰ:- ਮਲਟੀਮੀਡੀਆ ਪ੍ਰੈਜ਼ਨਟੇਸ਼ਨ ਤਿਆਰ ਕਰਦੇ ਸਮੇਂ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ: -
- ਮਲਟੀਮੀਡੀਆ ਵਿੱਚ ਟੈਕਸਟ ਦੀ ਵਰਤੋਂ ਦਰਸ਼ਕਾਂ ਦੀ ਲੋੜ ਅਨੁਸਾਰ ਅਤੇ ਘੱਟ ਤੋਂ ਘੱਟ ਕਰੋ।
- ਸੰਗੀਤ ਅਤੇ ਆਡੀਓ ਦੀ ਚੋਣ ਵਧੀਆ ਕਰਨੀ ਚਾਹੀਦੀ ਹੈ।
- ਦਰਸ਼ਕਾਂ ਦੀ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਟੈਕਸਟ ਅਤੇ ਤਸਵੀਰਾਂ ਦੇ ਰੰਗ ਢੁੱਕਵੇਂ ਵਰਤਣੇ ਚਾਹੀਦੇ ਹਨ।
- ਯੂਜ਼ਰ ਨੂੰ ਕੀ-ਬੋਰਡ ਅਤੇ ਮਾਊਸ ਵਰਤਣ ਦੀ ਇਜ਼ਾਜਤ ਹੋਵੇ।
- ਹਮੇਸ਼ਾ ਚੰਗੇ ਵਿਸ਼ੇ ਦੀ ਪ੍ਰੈਜ਼ਨਟੇਸ਼ਨ ਬਣਾਉ, ਜਿਹੜੀ ਦਰਸ਼ਕਾਂ ਨੂੰ ਗਿਆਨ ਦੇਵੇ।
- ਮਲਟੀਮੀਡੀਆ ਦਾ ਆਕਾਰ ਛੋਟਾ ਹੋਣਾ ਚਾਹੀਦਾ ਹੈ।