Computer Science ->
Solved Exercise (Old Syllabus) -> Class - 9th (Old Book)
ਪਾਠ - 4
������. ������. ���������. ���������. (���������������������) ��������� ���������-������������
ਅਭਿਆਸ (Exercise)
ਯਾਦ ਰੱਖਣ ਯੋਗ ਗੱਲਾਂ
- ਡਾਟੇ ਉਹ ਚੀਜਾਂ ਹਨ ਜਿਨ੍ਹਾਂ ਉੱਤੇ ਕੰਪਿਊਟਰ ਪ੍ਰੋਗਰਾਮ ਕੰਮ ਕਰਦੇ ਹਨ।
- ਅਰਥਪੂਰਨ ਡਾਟੇ ਨੂੰ ਸੂਚਨਾ (ਇਨਫਰਮੇਸ਼ਨ) ਕਿਹਾ ਜਾਂਦਾ ਹੈ।
- ਇੱਕ ਦੂਜੇ ਨਾਲ ਸਬੰਧਤ ਸੂਚਨਾਵਾਂ ਤਰਤੀਬਵਾਰ ਰੱਖਣ ਨੂੰ ਡਾਟਾਬੇਸ ਕਿਹਾ ਜਾਂਦਾ ਹੈ।
- ਇੱਕ ਦੂਜੇ ਨਾਲ ਸਬੰਧਤ ਡਾਟਾ ਆਈਟਮ ਦੇ ਸਮੂਹ ਨੂੰ ਰਿਕਾਰਟ ਕਿਹਾ ਜਾਂਦਾ ਹੈ।
- ਇੱਕ ਦੂਜੇ ਨਾਲ ਸਬੰਧਤ ਰਿਕਾਰਡ ਦੇ ਸਮੂਹ ਨੂੰ ਫਾਈਲ ਕਿਹਾ ਜਾਂਦਾ ਹੈ।
- ਡਾਟਾਬੇਸ ਮਨੈਜਮੈਂਟ ਸਿਸਟਮ ਉਹ ਹੈ ਜਿਸ ਵਿੱਚ ਡਾਟੇ ਨੂੰ ਡਾਟਾਬੇਸ ਸਾਫਟਵੇਅਰ ਵਿੱਚ ਸਟੋਰ ਕੀਤਾ ਜਾਂਦਾ ਹੈ।
- ਡਾਟਾਬੇਸ ਲਈ ਵਰਤੇ ਜਾਣ ਵਾਲੇ ਸਾਫਟਵੇਅਰ ਨੂੰ ਡਾਟਾਬੇਸ ਮੈਨੇਜਮੈਂਟ ਸਿਸਟਮ (DBMS) ਕਿਹਾ ਜਾਂਦਾ ਹੈ।
- DBA ਅਰਥਾਤ ਡਾਟਾਬੇਸ ਐਡਮਨਿਸਟ੍ਰੇਟਰ (ਪ੍ਰਬੰਧਕ) ਉਹ ਵਿਅਕਤੀ ਹੈ ਜੋ ਡਾਟਾਬੇਸ ਸਿਸਟਮ ਨੂੰ ਕੰਟਰੋਲ ਕਰਦਾ ਹੈ।
- ਐਟਰੀਬਿਊਟਜ਼ ਦੀ ਪਛਾਣ ਕਰਨ ਲਈ ਕਈ ਪ੍ਰਕਾਰ ਦੀਆਂ ਕੀਜ਼ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਪ੍ਰਾਇਮਰੀ ਕੀਅ ਅਤੇ ਫੌਰਨ ਕੀਅ ਆਦਿ।
- ਪ੍ਰੋਸੈੱਸ ਤੋਂ ਬਾਅਦ ਡਾਟਾ ............ ਵਿੱਚ ਬਦਲ ਜਾਂਦਾ ਹੈ।
ਉੱਤਰ:- ਸੂਚਨਾ
- ........... ਕੀਅ ਰਾਹੀਂ ਇੱਕ ਐਟਰੀਬਿਊਟ ਨੂੰ ਯੂਨੀਕਲੀ ਪ੍ਰਭਾਸ਼ਿਤ ਕੀਤਾ ਜਾਂਦਾ ਹੈ।
ਉੱਤਰ:- ਪ੍ਰਾਇਮਰੀ
- ............ ਇੱਕ ਬਹੁਤ ਸਾਰੇ ਡਾਟਾ ਦਾ ਸਮੂਹ ਹੈ।
ਉੱਤਰ:- ਡਾਟਾਬੇਸ
- DBMS ਵਿੱਚ ........... ਪ੍ਰਕਾਰ ਦੇ ਸਬੰਧ (Relation) ਹੁੰਦੇ ਹਨ।
ਉੱਤਰ:- ਤਿੰਨ
- ........... ਸਿਸਟਮ ਵਿੱਚ ਡਾਟਾ ਨੂੰ ਫਾਈਲਾਂ ਦੇ ਰੂਪ ਵਿੱਚ ਸਾਂਭਿਆ ਜਾਂਦਾ ਹੈ।
ਉੱਤਰ:- ਫਾਈਲ ਪ੍ਰੋਸੈਸਿੰਗ
2) ਸਹੀ ਅਤੇ ਗਲਤ ਦੱਸੋ:-
- ਪ੍ਰੋਸੈੱਸ (ਪ੍ਰੀਕ੍ਰਿਆ) ਤੋਂ ਬਾਅਦ ਡਾਟਾ ਨੂੰ ਸੂਚਨਾ ਕਿਹਾ ਜਾਂਦਾ ਹੈ।
ਉੱਤਰ:- ਸਹੀ।
- ਡਾਟਾਬੇਸ ਵਿੱਚ ਸੁਰੱਖਿਆ ਅਤੇ ਪ੍ਰਬੰਧ ਕਰਨ ਦੇ ਗੁਣ ਹੁੰਦੇ ਹਨ।
ਉੱਤਰ:- ਸਹੀ।
- DBMS ਨੂੰ ਸੰਭਾਲਣ ਦੀ ਜ਼ਿੰਮੇਵਾਰੀ DBA ਦੀ ਨਹੀਂ।
ਉੱਤਰ:- ਗਲਤ।
- ਇੱਕ ਦੂਜੇ ਨਾਲ ਸਬੰਧਿਤ ਡਾਟਾ ਆਇਟਮ ਦੇ ਸਮੂਹ ਨੂੰ ਰਿਕਾਰਟ ਕਿਹਾ ਜਾਂਦਾ ਹੈ।
ਉੱਤਰ:- ਸਹੀ।
- ਸਬੰਧਿਤ ਡਾਟਾ ਆਈਟਮ ਦੇ ਸਮੂਹ ਨੂੰ ਫਾਈਲ ਕਿਹਾ ਜਾਂਦਾ ਹੈ।
ਉੱਤਰ:- ਗਲਤ।
4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਡਾਟਾ (Data) ਕੀ ਹੁੰਦਾ ਹੈ?
ਉੱਤਰ:- ਡਾਟਾ:- ਡਾਟਾ ਕੱਚੇ ਪਦਾਰਥ ਹੁੰਦੇ ਹਨ ਜਿਨ੍ਹਾਂ ਉੱਤੇ ਕੰਪਿਊਟਰ ਪ੍ਰੋਗਰਾਮ ਕੰਮ ਕਰਦੇ ਹਨ। ਇਨ੍ਹਾਂ ਦਾ ਆਪਣੇ ਆਪ ਵਿੱਚ ਕੋਈ ਅਰਥ ਨਹੀਂ ਹੁੰਦਾ। ਇਹ ਅੰਕ, ਅੱਖਰ, ਸ਼ਬਦ, ਵਿਸ਼ੇਸ਼ ਚਿਨ੍ਹ ਆਦਿ ਹੋ ਸਕਦੇ ਹਨ।
- ਸੂਚਨਾ (Information) ਕੀ ਹੁੰਦੀ ਹੈ?
ਉੱਤਰ:- ਸੂਚਨਾ:- ਪ੍ਰਕ੍ਰਿਆ ਤੋਂ ਬਾਅਦ ਡਾਟਾ ਸੂਚਨਾ (Information) ਵਿੱਚ ਬਦਲ ਜਾਂਦਾ ਹੈ। ਦੂਸਰੇ ਸ਼ਬਦਾਂ ਵਿੱਚ ਅਰਥਪੂਰਨ ਡਾਟਾ ਨੂੰ ਸੂਚਨਾ ਕਿਹਾ ਜਾਂਦਾ ਹੈ।
- ਡਾਟਾਬੇਸ (Database) ਤੋਂ ਕੀ ਭਾਵ ਹੈ?
ਉੱਤਰ:- ਡਾਟਾਬੇਸ:- ਡਾਟਾਬੇਸ ਬਹੁਤ ਸਾਰੇ ਸਬੰਧਿਤ ਡਾਟੇ ਦਾ ਇਕੱਠ ਹੁੰਦਾ ਹੈ। ਇਹ ਸਾਰਨੀਬੱਧ ਰੂਪ ਵਿੱਚ ਹੁੰਦਾ ਹੈ ਅਤੇ ਇਸ ਵਿੱਚ ਸੂਚਨਾਵਾਂ ਦੀ ਉੱਚਿਤ ਵਿਵਸਥਾ ਹੁੰਦੀ ਹੈ। ਸ਼ਬਦਕੋਸ਼ (dictionary) ਡਾਟਾਬੇਸ ਦੀ ਇੱਕ ਵਧੀਆ ਉਦਾਹਰਣ ਹੈ।
- ਡਾਟਾਬੇਸ ਵਿੱਚ ਕਿਹੜੇ-ਕਿਹੜੇ ਕੰਮ ਕੀਤੇ ਜਾਂਦੇ ਹਨ?
ਉੱਤਰ:- ਡਾਟਾਬੇਸ ਉੱਤੇ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਕੁਝ ਹੇਠਾਂ ਲਿਖੇ ਅਨੁਸਾਰ ਹਨ: -
- ਸਟੋਰ ਕੀਤੀ ਸੂਚਨਾ ਨੂੰ ਦੇਖਿਆ ਅਤੇ ਦੁਬਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
- ਸੂਚਨਾ ਦੀ ਕਾਂਟ-ਛਾਂਟ ਜਾਂ ਇਸ ਨੂੰ ਬਦਲਿਆ ਜਾ ਸਕਦਾ ਹੈ।
- ਬੇਲੋੜੀ ਸੂਨਚਾ ਨੂੰ ਡਿਲੀਟ ਕੀਤਾ ਜਾ ਸਕਦਾ ਹੈ।
- ਸੂਚਨਾ ਨੂੰ ਲੋੜੀਂਦੇ ਕ੍ਰਮ ਜਾਂ ਤਰਤੀਬ ਵਿੱਚ ਲਗਾਇਆ ਜਾ ਸਕਦਾ ਹੈ।
- DBMS ਦੇ ਲਾਭ ਦੱਸੋ।
ਉੱਤਰ:- DBMS ਦੇ ਲਾਭ ਹੇਠਾਂ ਲਿਖੇ ਅਨੁਸਾਰ ਹਨ: -
- ਇਹ ਅਧਿਕਤਾ ਅਤੇ ਅਜੋੜਤਾ ਨੂੰ ਕਾਬੂ ਕਰਦਾ ਹੈ।
- ਡਾਟੇ ਨੂੰ ਸਾਂਝਾ ਕੀਤਾ ਜਾ ਸਕਦਾ ਹੈ।
- ਅਖੰਡਤਾ ਲਾਗੂ ਕਰਦਾ ਹੈ।
- ਇਸ ਦਾ ਉਚਿਤ ਮਿਆਰ ਹੁੰਦਾ ਹੈ।
- ਇਸ ਨੂੰ ਬਿਨਾਂ ਆਗਿਆ ਕੋਈ ਨਹੀਂ ਚਲਾ ਤੇ ਦੇਖ ਸਕਦਾ।
- ਨਿੱਜੀ ਅਤੇ ਉਦਯੋਗਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ।
- ਬੈਕਅਪ ਅਤੇ ਰਿਕਵਰੀ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ।
5) ਹੇਠ ਲਿਖਿਆਂ ਉੱਤੇ ਨੋਟ ਲਿਖੋ:-
1) | ਸਬੰਧਾਂ ਦੀਆਂ ਕਿਸਮਾਂ | 2) | ਰਿਕਾਰਡ |
3) | ਫਾਈਲ | 4) | DBMS |
5) | DBA | 6) | ਪ੍ਰਾਇਮਰੀ ਕੀਅ |
7) | ਫੌਰਨ ਕੀਅ | 8) | ਇੱਕ ਤੋਂ ਇੱਕ ਸਬੰਧ |
1) | ਸਬੰਧਾਂ ਦੀਆਂ ਕਿਸਮਾਂ :- ਵੱਖ-ਵੱਖ ਟੇਬਲਜ਼ ਦਰਮਿਆਨ ਕਾਲਮਜ਼ ਫੀਲਡਜ਼ ਵਿੱਚ ਹੇਠਾਂ ਲਿਖੇ ਤਿੰਨ ਪ੍ਰਕਾਰ ਦੇ ਸਬੰਧ ਹੋ ਸਕਦੇ ਹਨ: -
- ਇੱਕ ਤੋਂ ਇੱਕ (One to One)
- ਇੱਕ ਤੋਂ ਅਨੇਕ (One to Many)
- ਅਨੇਕ ਤੋਂ ਅਨੇਕ (Many to Many)
|
2) | ਰਿਕਾਰਡ:- ਇੱਕ ਦੂਜੇ ਨਾਲ ਸਬੰਧਤ ਡਾਟਾ ਆਈਟਮ ਦੇ ਸਮੂਹ ਨੂੰ ਰਿਕਾਰਡ ਕਿਹਾ ਜਾਂਦਾ ਹੈ। ਉਦਾਹਰਣ ਵੱਜੋਂ ਸਟੂਡੈਂਟ ਰਿਕਾਰਡ ਵਿੱਚ ਵਰਤੀਆਂ ਜਾਣ ਵਾਲੀਆਂ ਡਾਟਾ ਆਈਟਮ ਜਿਵੇਂ ਰੋਲ ਨੰਬਰ, ਨਾਮ, ਅਤੇ ਅੰਕ ਆਦਿ ਰਿਕਾਰਡ ਅਖਵਾਉਂਦਾ ਹੈ। |
3) | ਫਾਈਲ:- ਇਕ ਦੂਜੇ ਨਾਲ ਸਬੰਧਤ ਰਿਕਾਰਡ ਦੇ ਸਮੂਹ ਨੂੰ ਫਾਈਲ ਕਿਹਾ ਜਾਂਦਾ ਹੈ। ਉਦਾਰਹਰਣ ਵਜੋਂ ਸਟੂਡੈਂਟ ਫਾਈਲ। |
4) | DBMS:- DBMS ਦਾ ਪੂਰਾ ਨਾਮ ਹੈ - ਡਾਟਾਬੇਸ ਮੈਨਜਮੈਂਟ ਸਿਸਟਮ। ਇਹ ਇੱਕ ਸਾਫਟਵੇਅਰ ਹੁੰਦਾ ਹੈ ਜੋ ਯੂਜ਼ਰ ਨੂੰ ਡਾਟਾਬੇਸ ਬਣਾਉਣ, ਸੰਭਾਲ ਕੇ ਰੱਖਣ,ਕੰਟਰੋਲ ਕਰਨ ਅਤੇ ਦੇਖਣ ਦੀ ਆਗਿਆ ਦਿੰਦਾ ਹੈ। |
5) | DBA:- DBA ਦਾ ਪੂਰਾ ਨਾਮ ਹੈ ਡਾਟਾਬੇਸ ਐਡਮਨਿਸਟ੍ਰੇਟਰ। ਇਸ ਨੂੰ ਡਾਟਬੇਸ ਪ੍ਰਬੰਧਕ ਵੀ ਕਿਹਾ ਜਾਂਦਾ ਹੈ। ਇਸਦਾ ਕੰਮ ਡਾਟਾਬੇਸ ਪ੍ਰਣਾਲੀ ਨੂੰ ਨਿਯੰਤਰਣ ਕਰਨਾ ਹੁੰਦਾ ਹੈ। |
6) | ਪ੍ਰਾਇਮਰੀ ਕੀਅ:- ਰਿਲੇਸ਼ਨਲ ਡਾਟਾਬੇਸ ਦੇ ਹਰੇਕ ਟੇਬਲ ਵਿੱਚ ਇੱਕ ਵਿਲੱਖਣ ਕੀਅ ਹੁੰਦੀ ਹੈ ਜੋ ਰਹੇਕ ਰਿਕਾਰਡ ਦੀ ਪਹਿਚਾਣ ਕਰਦੀ ਹੈ। ਇਸ ਕੀਅ ਨੂੰ ਪ੍ਰਾਇਮਰੀ ਕੀਅ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਸਟੂਡੈਂਟ ਟੇਬਲ ਵਿੱਚ ਰੋਲ ਨੰਬਰ ਨੂੰ ਪ੍ਰਾਇਮਰੀ ਕੀਅ ਸੈੱਟ ਕੀਤਾ ਜਾਂਦਾ ਹੈ। |
7) | ਫੌਰਨ ਕੀਅ:- ਉਹ ਕੀਅ, ਜੋ ਦੂਸਰੇ ਟੇਬਲ ਦੀ ਪ੍ਰਾਇਮਰੀ ਕੀਅ ਹੁੰਦੀ ਹੈ, ਨੂੰ ਪਹਿਲੇ ਟੇਬਲ ਦੀ ਫੌਰਨ ਕੀਅ ਕਿਹਾ ਜਾਂਦਾ ਹੈ। ਇਹ ਦੋ ਟੇਬਲਜ਼ ਨੂੰ ਆਪਸ ਵਿੱਚ ਜੋੜਨ ਦੇ ਕੰਮ ਆਉਂਦੀ ਹੈ। |
8) | ਇੱਕ ਤੋਂ ਇੱਕ ਸਬੰਧ:- ਜਦੋਂ ਇਕ ਟੇਬਲ ਵਿਚਲੀ ਇੱਕ ਰੋਅ ਦੂਸਰੇ ਟੇਬਲ ਦੀ ਰੋਅ ਨਾਲ ਸਬੰਧ ਬਣਾਉਂਦੀ ਹੈ ਤਾਂ ਇਸ ਨੂੰ ਇੱਕ ਤੋਂ ਇੱਕ ਸਬੰਧ ਕਿਹਾ ਜਾਂਦਾ ਹੈ। |
ਉੱਤਰ:- ਦਿੱਤੇ ਗਏ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਹੇਠ ਲਿਖੇ ਅਨੁਸਾਰ ਹਨ: -
6) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
- ਫਾਈਲ ਪ੍ਰੋਸੈਸਿੰਗ ਸਿਸਟਮ ਕੀ ਹੈ? ਇਸ ਦੀਆਂ ਕੀ ਹਾਨੀਆਂ ਹਨ?
ਉੱਤਰ:-
- DBMS ਕੀ ਹੈ? ਇਸ ਦੇ ਲਾਭ ਅਤੇ ਹਾਨੀਆਂ ਦੱਸੋ।
ਉੱਤਰ:-
- DBA ਦੇ ਕੰਮ ਅਤੇ ਜਿੰਮੇਵਾਰੀਆਂ ਦੱਸੋ।
ਉੱਤਰ:-
- ਪ੍ਰਾਇਮਰੀ ਕੀਅ ਅਤੇ ਫੌਰਨ ਕੀਅ ਵਿੱਚ ਫਰਕ ਦੱਸੋ?
ਉੱਤਰ:-