Computer Science ->
Solved Exercise (Old Syllabus) -> Class - 9th (Old Book)
ਪਾਠ - 5
���������. ���������. ������������������ ������������ ��������� ������������
ਅਭਿਆਸ (Exercise)
ਯਾਦ ਰੱਖਣ ਯੋਗ ਗੱਲਾਂ
- ਡਾਟਾਬੇਸ ਵੱਖ-ਵੱਖ ਵਸਤੂਆਂ (Objects) ਜਿਵੇਂ ਟੇਬਲ, ਕੁਐਰੀਜ਼, ਫਾਰਮ, ਰਿਪੋਰਟ, ਪੇਜ, ਮਾਇਕਰੋ ਆਦਿ ਦਾ ਸਮੂਹ ਹੁੰਦਾ ਹੈ।
- ਟੇਬਲ ਰਿਕਾਰਡਜ਼ ਦਾ ਸਮੂਹ ਅਤੇ ਰਿਕਾਰਡ ਸਬੰਧਤ ਫੀਲਡਜ਼ ਦਾ ਸਮੂਹ ਹੁੰਦਾ ਹੈ।
- ਐਕਸੈੱਸ ਇੱਕ ਰਿਲੇਸ਼ਨਲ ਡਾਟਾਬੇਸ ਮੈਨਜਮੈਂਟ ਸਿਸਟਮ ਹੈ।
- ਐਕਸੈੱਸ ਦੇ ਵਿੱਚ ਬਹੁਤ ਸਾਰੇ ਕੰਪੋਨੈਂਟਸ ਹੁੰਦੇ ਹਨ ਜਿਵੇਂ ਕਿ - ਟੇਬਲ, ਕੁਏਰੀਜ਼, ਫਾਰਮਜ਼, ਰਿਪੋਰਟਸ, ਮਾਇਕ੍ਰੋਜ਼ ਅਤੇ ਮਾਡਿਊਲਜ਼ ਆਦਿ।
- ਐਕਸੈੱਸ ਵਿੱਚ ਕਈ ਪ੍ਰਕਾਰ ਦੀਆਂ ਡਾਟਾ ਟਾਈਪਸ ਵਰਤੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਕੁਝ ਹਨ - ਟੈਕਸਟ, ਨੰਬਰ, ਡੇਟ/ ਟਾਈਮ, ਯੈੱਸ/ ਨੋ ਆਦਿ।
- ਟੇਬਲ ਬਣਾਉਣ ਦੇ ਹੇਠਾਂ ਲਿਖੇ ਤਿੰਨ ਤਰੀਕੇ ਹਨ: -
- ਡਿਜ਼ਾਈਨ ਵਿਊ
- ਵਿਜ਼ਰਡ ਵਿਊ
- ਡਾਟਾ ਐਂਟਰ ਕਰਕੇ
- ਡਾਟਾਬੇਸ ਬਣਾਉਣ ਸਮੇਂ ਪਹਿਲਾਂ ਟੇਬਲ ਬਣਾਇਆ ਜਾਂਦਾ ਹੈ ਤੇ ਫਿਰ ਉਸ ਵਿੱਚ ਡਾਟਾ ਦਾਖਲ ਕੀਤਾ ਜਾਂਦਾ ਹੈ।
- ਡਿਜ਼ਾਈਨ ਵਿਊ ਰਾਹੀਂ ਟੇਬਲ ਬਣਾਉਣਾ ਬਹੁਤ ਅਸਾਨ ਹੁੰਦਾ ਹੈ।
- ਆਬਜੈਕਟ ਡਾਟਾਬੇਸ ਦਾ ਇੱਕ ਭਾਗ ਹੈ ਜਿਵੇਂ ਕਿ ਟੇਬਲ, ਕੁਐਰੀਜ਼, ਫਾਰਮਜ਼, ਰਿਪੋਰਟਸ, ਮਾਇਕ੍ਰੋਜ਼, ਪੇਜ਼ਿਜ਼ ਅਤੇ ਮਾਡਿਊਲ ਆਦਿ।
- ਫੀਲਡ ਡਾਟਾਬੇਸ ਵਿੱਚ ਇੱਕ ਕਾਲਮ ਹੁੰਦਾ ਹੈ ਜਿਹੜਾ ਕਿ ਕੀਮਤਾਂ (Values) ਨੂੰ ਪਰਿਭਾਸ਼ਿਤ ਕਰਦਾ ਹੈ।
- ਐੱਮ. ਐੱਸ. ਐਕਸੈੱਸ .......... ਮੈਨਜਮੈਂਟ ਸਿਸਟਮ ਹੈ।
ਉੱਤਰ:- ਰਿਲੇਸ਼ਨਲ ਡਾਟਾਬੇਸ
- ਟੇਬਲ ਵਿੱਚ ਡਾਟਾ ............ ਅਤੇ ........... ਵਿੱਚ ਰੱਖਿਆ ਜਾਂਦਾ ਹੈ।
ਉੱਤਰ:- ਰੋਅਜ਼, ਕਾਲਮਜ਼
- ਐਕਸੈੱਸ ਵਿੱਚ ਟੈਕਸਟ, ਨੰਬਰ ਆਦਿ ............ ਟਾਈਪ ਵਰਤੀ ਜਾਂਦੀ ਹੈ।
ਉੱਤਰ:- ਡਾਟਾ
- .............. ਟੇਬਲ ਬਣਾਉਣਾ ਬਹੁਤ ਅਸਾਨ ਹੈ।
ਉੱਤਰ:- ਵਿਜ਼ਾਰਡ ਰਾਹੀਂ
- ਡਾਟਾਬੇਸ ਬਣਾਉਣ ਲਈ ਪਹਿਲਾਂ ............ ਜਾਂਦਾ ਹੈ ਤੇ ਫਿਰ ਉਸ ਵਿੱਚ ਡਾਟਾ ਦਾਖਲ ਕਿਤਾ ਜਾਂਦਾ ਹੈ।
ਉੱਤਰ:- ਟੇਬਲ ਬਣਾਇਆ
2) ਸਹੀ ਅਤੇ ਗਲਤ ਦੱਸੋ:-
- ਐੱਮ. ਐੱਸ. ਐਕਸੈੱਸ ਇੱਕ ਸਪਰੈੱਡਸ਼ੀਟ ਪੈਕੇਜ ਹੈ।
ਉੱਤਰ:- ਗਲਤ।
- ਐਕਸੈੱਸ ਵਿੱਚ ਟੇਬਲ ਤਿੰਨ ਤਰੀਕਿਆਂ ਰਾਹੀਂ ਬਣਾਇਆ ਜਾ ਸਕਦਾ ਹੈ।
ਉੱਤਰ:- ਸਹੀ।
- ਟੇਬਲ ਵਿੱਚ ਡਾਟਾ ਨੂੰ ਸੰਪਾਦਨ (Edit) ਕਰਨਾ ਸੰਭਵ ਨਹੀਂ।
ਉੱਤਰ:- ਗਲਤ।
- ਅਸੀਂ ਦੋ ਟੇਬਲਜ਼ ਵਿਚਕਾਰ ਸਬੰਧ ਸਥਾਪਿਤ ਕਰ ਸਕਦੇ ਹਾਂ।
ਉੱਤਰ:- ਸਹੀ।
- ਰਿਪੋਰਟ ਵਿਚਲੇ ਡਾਟੇ ਨੂੰ ਬਦਲਿਆ ਨਹੀਂ ਜਾ ਸਕਦਾ।
ਉੱਤਰ:- ਗਲਤ।
- ਡਾਟਾਬੇਸ ਇੱਕ ਦੂਜੇ ਨਾਲ ਸਬੰਧਿਤ ਰਿਕਾਰਡਜ਼ ਦਾ ਇੱਕਠ ਨਹੀਂ ਹੁੰਦਾ।
ਉੱਤਰ:- ਗਲਤ।
3) ਸਹੀ ਮਿਲਾਨ ਕਰੋ:-
Column A | Column B |
---|
ਐਕਸੈੱਸ | ਸਟੂਡੈਂਟ ਰੋਲ ਨੰਬਰ |
ਟੇਬਲ | ਟੈਕਸਟ, ਨੰਬਰ, ਡੇਟ ਐਂਡ ਟਾਈਮ |
ਫੀਲਡ | ਡਾਟਾ ਦਾਖਲ ਕਰਵਾਉਣ ਲਈ ਟੇਬਲ |
ਡਾਟਾ ਟਾਈਪਸ | ਡਾਟਾਬੇਸ ਸਾਫ਼ਟਵੇਅਰ |
ਡਾਟਾਸ਼ੀਟ ਵਿਊ | ਰੋਅਜ਼ ਅਤੇ ਕਾਲਮਜ਼ |
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column A | Column B |
---|
ਐਕਸੈੱਸ | ਡਾਟਾਬੇਸ ਸਾਫਟਵੇਅਰ |
ਟੇਬਲ | ਰੋਅਜ਼ ਅਤੇ ਕਾਲਮਜ਼ |
ਫੀਲਡ | ਸਟੂਡੈਂਟ ਰੋਲ ਨੰਬਰ |
ਡਾਟਾ ਟਾਈਪਸ | ਟੈਕਸਟ, ਨੰਬਰ, ਡੇਟ ਐਂਡ ਟਾਈਮ |
ਡਾਟਾਸ਼ੀਟ ਵਿਊ | ਡਾਟਾ ਦਾਖਲ ਕਰਵਾਉਣ ਲਈ ਟੇਬਲ |
4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਟੇਬਲ ਬਣਾਉਣ ਦੇ ਦੋ ਵੱਖ-ਵੱਖ ਤਰੀਕਿਆਂ ਦੇ ਨਾਮ ਦੱਸੋ।
ਉੱਤਰ:- ਟੇਬਲ ਬਣਾਉਣ ਦੇ ਦੋ ਵੱਖ-ਵੱਖ ਤਰੀਕਿਆਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
- ਕਰੀਏਟ ਟੇਬਲ ਇਨ ਡਿਜ਼ਾਈਨ ਵਿਊ (Create Table in Design View)
- ਕਰੀਏਟ ਟੇਬਲ ਬਾਏ ਵੀਜ਼ਰਡ ਵਿਊ (Create Table by Wizard View)
- ਫਾਰਮ ਕੀ ਹੁੰਦਾ ਹੈ?
ਉੱਤਰ:- ਟੇਬਲ ਵਿਚਲੇ ਡਾਟੇ ਨੂੰ ਆਪਣੀ ਲੋੜ ਅਨੁਸਾਰ ਦੇਖਣ ਅਤੇ ਬਦਲਣ ਲਈ ਫਾਰਮ ਵਰਤੇ ਜਾਂਦੇ ਹਨ। ਯੂਜ਼ਰ ਨੂੰ ਟੇਬਲ ਨਾਲ ਜੋਵਨ ਲਈ ਫਾਰਮ ਲਾਭਦਾਇਕ ਸਿੱਧ ਹੁੰਦੇ ਹਨ।
- ਕੋਈ 5 ਡਾਟਾ ਟਾਈਪਸ ਦੇ ਨਾਮ ਦੱਸੋ।
ਉੱਤਰ:- ਟੈਕਸ (Text), ਨੰਬਰ (Number), ਡੇਟ/ ਟਾਈਮ (Date/Time), ਯੈੱਸ/ਨੋ (Yes/ No), ਮੀਮੋ (Memo)।
- ਕੁਏਰੀਜ਼ ਕੀ ਹੁੰਦੇ ਹੈ?
ਉੱਤਰ:- ਕੁਐਰੀਜ਼ ਡਾਟਾਬੇਸ ਤੋਂ ਸੂਚਨਾ ਪ੍ਰਾਪਤ ਕਰਦੀ ਹੈ। ਤੁਸੀਂ ਸਿਲੈਕਟ ਕਰਨ, ਅਪਡੇਟ ਕਰਨ, ਦਾਖਲ ਕਰਨ ਅਤੇ ਡਿਲੀਟ ਕਰਨ ਲਈ ਕੁਏਰੀ ਪ੍ਰਭਾਸ਼ਿਤ ਕਰ ਸਕਦੇ ਹੋ।
- ਨਵੀਂ ਡਾਟਾਬੇਸ ਫਾਈਲ ਬਣਾਉਣ ਦਾ ਤਰੀਕਾ ਦੱਸੋ।
ਉੱਤਰ:- ਨਵੀਂ ਡਾਟਾਬੇਸ ਫਾਈਲ ਬਣਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: -
- File → New → Blank Database ਮੀਨੂੰ ਤੇ ਕਲਿੱਕ ਕਰੋ।
- ਡਾਟਾਬੇਸ ਫਾਈਲ ਦਾ ਨਾਮ ਟਾਈਪ ਕਰੋ।
- ਕਰੀਏ (Create) ਬਟਨ ਉੱਤੇ ਕਲਿੱਕ ਕਰੋ। ਡਾਟਾਬੇਸ ਸੇਵ ਹੋ ਜਾਵੇਗਾ।
5) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
- ਡਿਜ਼ਾਈਨ ਵਿਊ ਰਾਹੀਂ ਟੇਬਲ ਬਣਾਉਣ ਦਾ ਤਰੀਕਾ ਦੱਸੋ।
ਉੱਤਰ:-
- ਹੇਠਾਂ ਲਿਖਿਆਂ ਤੇ ਨੋਟ ਲਿਖੋ: -
- ਕੁਐਰੀਜ਼
- ਫਾਰਮਜ਼
- ਰਿਪੋਰਟਸ
ਉੱਤਰ:-
- ਐਕਸੈੱਸ ਵਿੱਚ ਕਿਹੜੀਆਂ - ਕਿਹੜੀਆਂ ਡਾਟਾ ਟਾਈਪਸ ਵਰਤੀਆਂ ਜਾਂਦੀਆਂ ਹਨ? ਵਰਣਨ ਕਰੋ।
ਉੱਤਰ:-