Computer Science ->
Solved Exercise (Old Syllabus) -> Class - 9th (Old Book)
ਪਾਠ - 6
������������������������ ������������������-I
ਅਭਿਆਸ (Exercise)
ਯਾਦ ਰੱਖਣ ਯੋਗ ਗੱਲਾਂ
- ਰਿਲੇਸਨਲ ਡਾਟਾਬੇਸ ਬਣਾਉਣ ਲਈ ਸਭ ਤੋਂ ਪਹਿਲਾਂ ਟੇਬਲ ਬਣਾਏ ਜਾਂਦੇ ਹਨ ਤੇ ਫਿਰ ਇਹਨਾਂ ਟੇਬਲਜ਼ ਵਿਚਕਾਰ ਸਬੰਧ ਸਥਾਪਿਤ ਕੀਤਾ ਜਾਂਦਾ ਹੈ।
- ਸਬਨਾ ਟੇਬਲਜ਼ ਵਿੱਚ ਸਾਂਝੀ ਫੀਲਡ ਦਾ ਚੁਣਾਵ ਕੀਤਾ ਜਾਂਦਾ ਹੈ। ਇਹ ਸਾਂਝੀ ਫੀਲਡ ਵਿਲਖੱਣ ਹੁੰਦੀ ਹੈ।
- ਵਿਲੱਖਣ ਫੀਲਡ ਨੂੰ ਪ੍ਰਾਇਮਰੀ ਕੀਅ (Primary Key) ਕਿਹਾ ਜਾਂਦਾ ਹੈ।
- ਨਾਰਮੇਲਾਈਜ਼ੇਸ਼ਨ ਟੇਬਲ ਨੂੰ ਪ੍ਰਭਾਵਸ਼ਾਲੀ ਅਤੇ ਗਠਿਤ ਬਣਾਉਂਦੀ ਹੈ।
- ਫਾਰਮ ਰਾਹੀਂ ਤੁਸੀਂ ਆਪਣੇ ਟੇਬਲ ਵਿਚਲੀ ਸੂਚਨਾ ਨੂੰ ਬਦਲ ਸਕਦੇ ਹੋ, ਹਟਾ ਸਕਦੇ ਹੋ ਅਤੇ ਹੋਰ ਵੀ ਸ਼ਾਮਿਲ ਕਰ ਸਕਦੇ ਹੋ।
- ਫਾਰਮ ਬਣਾਉਣ ਲਈ ਵੀਜ਼ਾਰਡ ਵਿਊ ਜਾਂ ਡਿਜ਼ਾਈਨ ਵਿਊ ਦੀ ਵਰਤੋਂ ਕੀਤੀ ਜਾਂਦੀ ਹੈ।
- ਫੋਰਨ ਕੀਅ ਦੀ ਵਰਤੋਂ ਦੋ ਟੇਬਲਜ਼ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ।
- ............ ਇੱਕ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ।
ਉੱਤਰ:- ਐੱਮ. ਐੱਸ. ਐਕਸੈੱਸ
- ਹਰੇਕ ਟੇਬਲ ਵਿੱਚ ਇੱਕ ਵਿਲੱਖਣ ਫੀਲਡ ਨਿਰਧਾਰਿਤ ਕੀਤੀ ਜਾਂਦੀ ਹੈ ਜਿਸ ਨੂੰ ............. ਕਿਹਾ ਜਾਂਦਾ ਹੈ।
ਉੱਤਰ:- ਪ੍ਰਾਇਮਰੀ ਕੀਅ
- ਐਕਸੈੱਸ ਵਿੱਚ ਫਾਰਮ ਨੂੰ ............... ਅਤੇ ............ ਵਿਊ ਰਾਹੀਂ ਬਣਾਇਆ ਜਾ ਸਕਦਾ ਹੈ।
ਉੱਤਰ:- ਡਿਜ਼ਾਇਨ, ਵਿਜ਼ਾਰਡ
- ........... ਕੀਅ ਦੀ ਵਰਤੋਂ ਦੋ ਟੇਬਲਜ਼ ਨੂੰ ਜੋੜਨ ਲਈ ਕੀਤੀ ਜਾਂਦੀ ਹੈ।
ਉੱਤਰ:- ਫੌਰਨ
- ............. ਟੇਬਲ ਨੂੰ ਪ੍ਰਭਾਵਸ਼ਾਲੀ ਅਤੇ ਗਠਿਤ ਬਣਾਉਂਦੀ ਹੈ।
ਉੱਤਰ:- ਨਾਰਮੇਲਾਈਜ਼ੇਸ਼ਨ
2) ਸਹੀ ਅਤੇ ਗਲਤ ਦੱਸੋ:-
- ਡਾਟਾਬੇਸ ਫਾਈਲ ਬਣਾਉਣ ਲਈ ਸਭ ਤੋਂ ਪਹਿਲਾਂ ਡਾਟਾ ਦਾਖਲ ਕੀਤਾ ਜਾਂਦਾ ਹੈ।
ਉੱਤਰ:- ਗਲਤ।
- ਸਾਂਝੀ ਤੇ ਵਿਲੱਖਣ ਫੀਲਡ ਸਾਰੇ ਟੇਬਲਜ਼ ਦਰਮਿਆਨ ਸਬੰਧ ਸਥਾਪਿਤ ਕਰਦੀ ਹੈ।
ਉੱਤਰ:- ਸਹੀ।
- ਨਾਰਮੇਲਾਈਜ਼ੇਸ਼ਨ ਟੇਬਲਜ਼ ਨੂੰ ਪ੍ਰਭਾਵਸ਼ਾਲੀ ਅਤੇ ਗਠਿਤ ਬਣਾਉਂਦੀ ਹੈ।
ਉੱਤਰ:- ਸਹੀ।