ਜਾਣ-ਪਛਾਣ
ਇਸ ਵੈੱਬਸਾਈਟ ਦਾ ਨਿਰਮਾਣ ਸ਼੍ਰੀ ਅਜੈ ਕੁਮਾਰ (ਕੰਪਿਊਟਰ ਫੈਕਲਟੀ) ਦੁਆਰਾ ਕੀਤਾ ਗਿਆ ਹੈ। ਇਸ ਦਾ ਉਦਘਾਟਨ ਸ. ਅਰਵਿੰਦਰ ਸਿੰਘ ਰਸੂਲਪੁਰ, ਹਲਕਾ ਇੰਚਾਰਜ 041-ਉੜਮੁੜ, ਸ਼੍ਰੋਮਣੀ ਅਕਾਲੀ ਦਲ (ਬਾਦਲ) ਜੀ ਵੱਲੋਂ ਸਕੰਸਸ ਸਕੂਲ, ਉੜਮੁੜ ਵਿਖੇ ਕੀਤਾ ਗਿਆ। ਇਸ ਵੈੱਬਸਾਈਟ ਨੂੰ ਬਣਾਉਣ ਦਾ ਮੁੱਖ ਮੰਤਵ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਨਿਰਧਾਰਿਤ ਜਮਾਤ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਕੰਪਿਊਟਰ ਸਾਇੰਸ ਵਿਸ਼ੇ ਦੇ ਸਿਲੇਬਸ ਅਤੇ ਕਿਤਾਬਾਂ ਤੇ ਅਧਾਰਿਤ ਅਭਿਆਸ ਦੇ ਪ੍ਰਸ਼ਨਾਂ ਨੂੰ ਹੱਲ ਕਰਕੇ ਪੰਜਾਬੀ ਵਿਸ਼ੇ ਵਿੱਚ ਆਨ-ਲਾਈਨ ਪੇਸ਼ ਕਰਨਾ ਅਤੇ ਨਾਲ ਹੀ ਨਾਲ ਕੰਪਿਊਟਰ ਸਾਇੰਸ ਦੀ ਸਿੱਖਣ ਸ਼ੈਲੀ ਨੂੰ ਇਨਟ੍ਰੈਕਟਿਵ ਬਣਾਉਣਾ ਹੈ।ਇਸ ਵੈੱਬਸਾਈਟ ਵਿੱਚ ਵੱਖ-ਵੱਖ ਜਮਾਤਾਂ ਦੇ ਕੰਪਿਊਟਰ ਸਾਇੰਸ ਵਿਸ਼ੇ ਦੇ ਹਰੇਕ ਅਧਿਆਇ ਦੇ ਅੰਤ ਵਿੱਚ ਆਉਣ ਵਾਲੇ ਅਭਿਆਸ ਵਿੱਚੋਂ ਯਾਦ ਰੱਖਣ ਯੋਗ ਗੱਲਾਂ, ਖਾਲੀ ਥਾਵਾਂ, ਸਹੀ ਗਲਤ, ਪੂਰੇ ਨਾਮ, ਸਹੀ ਮਿਲਾਨ ਕਰੋ, ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ, ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਹੱਲ ਕਰਕੇ ਪਾਏ ਗਏ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਅਭਿਆਸ ਲਈ ਇੰਟਰੈਕਟਿਵ ਟੈਸਟ ਵੀ ਦਿੱਤੇ ਗਏ ਹਨ। ਇਹਨਾਂ ਟੈਸਟਾਂ ਦੀ ਮਦਦ ਨਾਲ ਵਿਦਿਆਰਥੀ ਬੜੀ ਹੀ ਅਸਾਨੀ ਅਤੇ ਦਿਲਚਸਪੀ ਨਾਲ ਕੰਪਿਊਟਰ ਸਾਇੰਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਨਾਲ ਹੀ ਨਾਲ ਵਿਸ਼ੇ ਬਾਰੇ ਆਪਣੀ ਜਾਣਕਾਰੀ ਦਾ ਮੁਲਾਂਕਣ ਵੀ ਆਪ ਹੀ ਕਰ ਸਕਦੇ ਹਨ। ਇਸ ਤਰ੍ਹਾਂ ਇਸਨੂੰ ਸਿੱਖਣ ਦੀ ਪ੍ਰਕ੍ਰਿਆ ਹੋਰ ਵੀ ਅਸਾਨ ਹੋ ਗਈ ਹੈ।
ਇਸ ਵੈੱਬਸਾਈਟ ਤੇ ਅਜੇ ਬਹੁਤ ਸਾਰਾ ਕੰਮ ਹੋਣਾ ਬਾਕੀ ਹੈ ਅਤੇ ਨਿਰੰਤਰ ਕੰਮ ਚੱਲ ਵੀ ਰਿਹਾ ਹੈ। ਹੋ ਸਕਦਾ ਹੈ ਇਸ ਪੇਸ਼ਕਾਰੀ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣ, ਇਸ ਲਈ ਜੇਕਰ ਤੁਹਾਨੂੰ ਅਜਿਹੀ ਕੋਈ ਤਰੁੱਟੀ ਨਜ਼ਰ ਆਉਂਦੀ ਹੈ ਜਾਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਬੇ-ਝਿਜਕ "Contact Us" ਪੇਜ ਤੇ ਇਸ ਬਾਰੇ ਸੂਚਿਤ ਕਰ ਸਕਦੇ ਹੋ। ਅੰਤ ਵਿੱਚ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਇੱਕ ਸ਼ੁਰੂਆਤੀ ਕੋਸ਼ਿਸ਼ ਹੈ ਅਤੇ ਜੇਕਰ ਇਸਨੂੰ ਚੰਗਾ ਹੁਲਾਰਾ ਮਿਲਿਆ ਤਾਂ ਹੋਰ ਵਿਸ਼ਿਆਂ ਨੂੰ ਇਸ ਵਿੱਚ ਸ਼ਾਮਲ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ "Smart Studies" ਦੀ ਟੀਮ ਇਹ ਅਪੀਲ ਵੀ ਕਰਦੀ ਹੈ ਕਿ ਜੇਕਰ ਕੋਈ ਵੀ ਵਿਅਕਤੀ, ਅਧਿਆਪਕ ਜਾਂ ਵਿਦਿਆਰਥੀ ਆਪਣੇ ਦੁਆਰਾ ਬਣਾਏ ਕਿਵੇ ਵੀ ਵਿਸ਼ੇ ਦੇ ਪੋਰੋਜੈਕਟ ਨੂੰ ਇਸ ਵੈੱਬ-ਸਾਈਟ ਤੇ ਪਾਉਣਾ ਚਾਹੁੰਦਾ ਹੈ ਤਾਂ ਬੇ-ਝਿਜਕ ਸਾਨੂੰ "Contact Us" ਪੇਜ ਤੇ ਇਸ ਬਾਰੇ ਸੂਚਿਤ ਕਰ ਸਕਦਾ ਹੈ ਜਾਂ projects@smartstudies.in ਤੇ ਈ-ਮੇਲ ਰਾਹੀਂ ਆਪਣੀ ਜਾਣਕਾਰੀ ਦੇ ਨਾਲ ਪ੍ਰੋਜੈਕਟ ਅਟੈਚ ਕਰ ਕੇ ਭੇਜ ਸਕਦਾ ਹੈ।
ਧੰਨਵਾਦ ਸਹਿਤ,